ਮੈਂ ਕਿਸੇ ਵੀ ਪਾਰਟੀ
, ਧਿਰ, ਜਥਾ ,ਬਾਬਾ , ਡੇਰਾ
ਆਦਿ ਨਾਲ ਸਬੰਧ ਨਹੀ
:: ਦਲ ਖ਼ਾਲਸਾ, ਪੰਚ ਪ੍ਰਧਾਨੀ
, ਢੱਡਰੀਆਂ ਵਾਲੇ , ਪੰਥਪ੍ਰੀਤ , ਫੈਡਰੇਸ਼ਨਾ
ਵਾਲੇ , ਦਸੋ ਕਿਹੜਾ ਤੁਰਿਆ
ਪਹਿਲਾਂ ਸਰਬੱਤ ਖ਼ਾਲਸਾ ਲਈ
???? ਯਾਦ ਆ ਕੇ ਮੈਂ
ਪਿੱਟ ਪਿੱਟ ਕੇ ਕਹਿੰਦਾ
ਰਿਹਾ ਕੇ ਅੱਗੇ ਹੋ
ਕੇ ਤੁਰੋ ???------- ਦਸੋ ਕਿਹੜਾ ਖੜ੍ਹਾ
ਹੋਇਆ ਇਸ ਪੰਥਿਕ ਕਾਰਜ
ਲਈ ??? ਕੀ ਕਰਦੇ ਹੋਰ
? ਕਿਹਨੂੰ ਬਣਾਉਂਦੇ ਜਥੇਦਾਰ ? ਜੇਕਰ
ਭਾਈ ਬਿੱਟੂ , ਬੜਾ ਪਿੰਡ
, ਢੱਡਰੀਆਂ ਵਾਲੇ , ਪੰਥਪ੍ਰੀਤ ਨਾਲ
ਹੋਕੇ ਤੁਰਦੇ ਤਾਂ ਫਿਰ
ਦਾਦੂਵਾਲ ਦੀ ਜਗਾਹ ਭਾਈ
ਬਿੱਟੂ ਜਾਂ ਬੜਾਪਿੰਡ ਜਥੇਦਾਰ
ਨਾਂ ਹੁੰਦੇ ????? ------ ਆਪ ਤੁਸੀਂ ਨਾਲ
ਨੀਂ ਤੁਰੇ , ਜਿਹੜੇ ਨਾਲ
ਤੁਰੇ ਓਹਨਾਂ ਨੂੰ ਕਮੇਟੀ
ਵਾਲੇ ਕਿੱਦਾਂ ਪਿੱਛੇ ਸੁੱਟ
ਦਿੰਦੇ ਚੁੱਕ ਕੇ ???? ਕਸੂਰ
ਓਹਨਾਂ ਦਾ ਨਹੀਂ ਆ
ਜਿਹਨਾਂ ਨੇ ਜਥੇਦਾਰ ਥਾਪੇ
ਹਨ , ਕਸੂਰ ਓਹਨਾਂ ਦਾ
ਆ ਜਿਹੜੇ ਸਿਰਫ਼
ਇਸ ਕਰਕੇ ਪੰਥ ਨਾਲ
ਨਹੀਂ ਤੁਰੇ ਕੇ ਮਾਨ
ਖਾਲਿਸਤਾਨ ਤੇ ਸਿੱਖਾਂ ਦੀ
ਆਜ਼ਾਦੀ ਦੀ ਗੱਲ ਕਰਦਾ
ਆ ----- ਜੇਕਰ ਮਾਨ ਦੇ
ਦੁਆਲੇ " ਸਰਕਾਰੀ ਬੰਦਿਆਂ " ਦਾ
ਘੇਰਾ ਪਿਆ ਤਾਂ ਓਹਦੇ
ਲਈ ਤੁਸੀਂ ਦੋਸ਼ੀ ਹੋ
ਕਿਓੰਕੇ ਤੁਸੀਂ ਓਹ ਜਗਾਹ
ਖ਼ਾਲੀ ਛੱਡ ਦਿੱਤੀ ਤੇ
ਸਰਕਾਰੀ ਬੰਦਿਆਂ ਨੇ ਅੱਗੇ
ਹੋ ਕੇ ਮੱਲ ਲਈ
------ਨਾਲੇ
ਇਹ ਸਾਰੇ ਸਿਰਫ 6 ਮਹੀਨੇ
ਲਈ ਬਣਾਏ ਆ ਅਗਲੇ
ਸਰਬੱਤ ਖਾਲਸਾ ਤੱਕ ---- ਆਓ
ਅੱਗੇ ---ਤੁਰੋ ਸਾਰੇ ਜਣੇ
ਇਕੱਠੇ ਹੋ ਕੇ ----ਛੱਡੋ
ਆਪਣੀ ਆਪਣੀ ਆਕੜ -------
ਬਾਕੀ ਆਹ ਫੇਸਬੁੱਕੀ ਵੀਰ
ਵੀ ਥੋੜੀ ਜਿਹੀ ਠੰਡ
ਰੱਖਣ ---- ਕਿਸੇ ਨੇ ਤੁਹਾਨੂੰ
ਆਜ਼ਾਦੀ ਪਲੇਟ ਚ ਰੱਖ
ਨੇ ਨੀ ਦੇਣੀ ----- ਓਹਦੇ
ਲਈ ਬਹੁਤ ਕੁਛ ਬਰਬਾਦ
ਕਰਵਾਉਣਾ ਪੈਣਾਂ -----ਜੇਕਰ ਨੌਜਵਾਨਾਂ ਦੀਆਂ
ਜਾਨਾਂ ਬਚਾ ਕੇ ਕੰਮ
ਕਰਨਾ ਆ ਤਾ ਫਿਰ
ਇਹਦੇ ਨਾਲੋਂ ਹੋਰ ਵਧੀਆ
ਫ਼ੈਸਲੇ ਕਿਹੜੇ ਹੋ ਸਕਦੇ
ਸੀ ਓਹ ਤੁਸੀਂ ਦੱਸ
ਦਿਓ ---- ਐਵੇਂ ਰੌਲਾ ਨਾਂ
ਪਾਈ ਜਾਓ ਕੇ ਜੀ
ਆਹ ਹੋ ਗਿਆ ਔਹ
ਹੋ ਗਿਆ , ਏਦਾਂ ਨੀ
ਸੀ ਹੋਣੀ ਚਾਹੀਦੀ ਓਦਾਂ
ਨੀਂ ਸੀ ਹੋਣੀ ਚਾਹੀਦੀ
------- ਸਗੋਂ ਆਹ ਦੱਸੋ ਕਿ
ਕਿੱਦਾਂ ਹੋਣੀਂ ਚਾਹੀਦੀ ਸੀ
ਜਿਹਦੇ ਨਾਲ ਤੁਹਾਡੇ ਕਾਲਜੇ
ਠੰਡ ਪੈ ਜਾਂਦੀ ---- ਮੁੰਡੇ
ਮਰਵਾਉਣੇ ਸੀ ??? ---- ਫਿਰ ਸਹੀ ਰਹਿੰਦਾ
ਕੰਮ ?------ ਇੱਕ ਪਾਸੇ ਪਿੱਟਦੇ
ਆ ਕੇ ਕੌਮ
ਇਕੱਠੀ ਨੀਂ ਹੁੰਦੀ ਤੇ
ਜੇ ਹੁਣ ਇਕੱਠੀ ਹੋਈ
ਤਾਂ ਆਪ ਤੁਸੀਂ ਪਾੜ੍ਹ
ਪਾਈ ਜਾਂਦੇ ਹੋ ----
ਕਿੰਨਾ ਚਿਰ ਹੋ ਗਿਆ
ਸਾਰੀ ਕੌਮ ਨੂੰ ਇੱਕੋ
ਰੋਣਾਂ ਰੋਂਦਿਆਂ ਕੇ ਕੌਮ
ਕੋਲ ਕੋਈ ਲੀਡਰ ਹੈਨੀ
, ਕੌਮ ਨੂੰ ਭਾਈ ਹਵਾਰੇ
ਵਰਗਾ ਲੀਡਰ ਚਾਹੀਦਾ ------ ਤੇ
ਜੇ ਹੁਣ ਭਾਈ ਹਵਾਰੇ
ਨੂੰ ਬਣਾ ਦਿੱਤਾ ਤਾਂ
ਕੀ ਗੁਨਾਹ ਹੋ ਗਿਆ
? ਦੱਸੋ ਹੋਰ ਕਿਹਨੂੰ ਬਣਾਉਂਦੇ
? ਲੀਡਰ ਏਦਾਂ ਈ ਮਿਲਦੇ
ਹੁੰਦੇ ਆ ਕੌਮਾਂ ਨੂੰ
-----ਆਉੰਗ ਸਾਨ ਸੁ ਕੀ
( ਬਰਮਾ ) ਅਤੇ ਨੈਲਸਨ ਮੰਡੇਲਾ
ਵਰਗੇ ਲੀਡਰ ਵੀ ਜੇਲਾਂ
ਚੋ ਈ ਮਿਲੇ ਆ
ਦੂਜੀਆਂ ਕੌਮਾਂ ਨੂੰ-------
ਜਿਹਨਾਂ
ਨੂੰ ਸਭ ਕੁਛ ਪਲੇਟ
ਚ ਰੱਖਿਆ ਖਾਣ
ਦੀ ਆਦਤ ਹੋਵੇ ਓਹਨਾਂ
ਨੂੰ ਸਭ ਕੁਛ ਸੌਖਾ
ਈ ਲਗਦਾ ਹੁੰਦਾ
ਆ ਕੇ ਸ਼ਾਇਦ
ਚਾਰ ਜੈਕਾਰੇ ਲਾਉਣ ਨਾਲ
ਖਾਲਿਸਤਾਨ ਈ ਮਿਲ ਜਾਣਾ
ਸੀ ----- ਸਵੇਰੇ ਖਾਲਸਾ ਪੰਥ
ਦੇ ਚੁਣੇ ਗਏ ਜਥੇਦਾਰਾਂ
ਨੂੰ ਰੋਕਣ ਲਈ ਮੱਕੜ
ਨੇ SGPC ਟਾਸਕ ਫ਼ੋਰਸ ਇਕੱਠੀ
ਕਰ ਲਈ ਆ ----ਲੱਗੋ
ਮੂਹਰੇ ,ਦੇਖੀਏ ਤੁਹਾਡੀ ਕੁਰਬਾਨੀ
-------,ਜੇ ਨਹੀਂ ਮੂਹਰੇ ਲੱਗ
ਸਕਦੇ ਤਾਂ ਕੌਮ ਲਈ
ਆਪਣੇ ਪ੍ਰੀਵਰ ਸ਼ਹੀਦ ਕਰਵਾਉਣ
ਵਾਲੇ ਤੇ ਸਰਕਾਰ ਕੋਲੋਂ
ਕਰੋੜਾਂ ਦੀਆਂ ਜਾਇਦਾਦਾਂ ਜਬਤ
ਕਰਵਾਉਣ ਵਾਲੇ ਸਿੰਘਾਂ ਪ੍ਰਤੀ
ਮਾੜਾ ਬੋਲਣਾਂ ਬੰਦ ਕਰੋ
------
---ਜਿੱਥੇ
ਤੱਕ ਦਾਦੂਆਲ ਦੀ ਗੱਲ
ਆ ਓਹ ਵੀ
ਕਿਸੇ ਰਣਨੀਤੀ ਤਹਿਤ ਹੀ
ਥਾਪਿਆ ਗਿਆ ਹੈ ----ਅੰਦਰੂਨੀ
ਗੱਲਾਂ ਜਾਨਣ ਵਾਲੇ ਸਭ
ਜਾਣਦੇ ਹਨ ਤੇ ਮੇਰੇ
ਹਿਸਾਬ ਨਾਲ ਵੀ ਫੈਸਲਾ
ਠੀਕ ਆ ----
ਹੋਰ ਸੁਣੋ ------- ਜੇਕਰ ਤੁਹਾਡੇ ਕਿਸੇ
ਦੋਸਤ ਨੂੰ ਕੈੰਸਰ ਹੋਇਆ
ਹੋਵੇ ਤੇ ਤੁਸੀਂ ਓਹਨੂੰ
ਰੋਜ਼ ਸਵੇਰੇ ਸ਼ਾਮ ਫ਼ੋਨ
ਕਰਕੇ ਇਹੀ ਕਹੀ ਜਾਓ
ਕੇ ਯਾਰ ਤੈਨੂੰ ਤਾਂ
ਕੈੰਸਰ ਆ , ਯਾਰ ਤੈਨੂੰ
ਤਾਂ ਕੈੰਸਰ ਆ ਤਾਂ
ਇਹਦੇ ਨਾਲ ਓਹਦਾ ਕੈੰਸਰ
ਖਤਮ ਨੀਂ ਹੋਣ ਲੱਗਾ
----ਕੈੰਸਰ ਖ਼ਤਮ ਕਰਨ ਲਈ
ਓਹਦਾ ਇਲਾਜ਼ ਕਰਵਾਉਣਾ ਪਊ
,ਓਹਨੂੰ ਕਿਸੇ ਦਵਾਈ/ਜੜ੍ਹੀ
ਬੂਟੀ ਦੀ ਦੱਸ ਪਾਉਣੀ
ਪਊ , ਕਿਸੇ ਡਾਕਟਰ ਕੋਲ
ਆਪ੍ਰੇਸ਼ਨ ਲਈ ਲਿਜਾਣਾ ਪਊ
----ਵਾਰ ਵਾਰ ਕੈੰਸਰ ਆ
, ਕੈੰਸਰ ਆ ਗਾਉਣ ਨਾਲ
ਤੁਸੀਂ ਇਲਾਜ਼ ਦੀ ਬਜਾਏ
ਓਹਨੂੰ ਜ਼ਿਆਦਾ ਬੀਮਾਰ ਕਰ
ਰਹੇ ਹੋ ----------- ਜੇਕਰ ਤੁਹਾਡੇ ਕੋਲ
ਕੈੰਸਰ ਦਾ ਕੋਈ ਵਧੀਆ
ਇਲਾਜ਼ ਨਹੀਂ ਹੈ ਤਾਂ
ਜਿਹੜਾ ਇਲਾਜ਼ ਓਹ ਕਰਵਾ
ਰਿਹਾ ਹੈ ਫ਼ਿਲਹਾਲ ਓਹ
ਕਰਵਾਉਣ ਚ ਓਹਦੀ ਮਦਦ
ਕਰੋ --- ਨਹੀਂ ਤਾਂ ਓਹਦਾ
ਇਲਾਜ਼ ਬੰਦ ਕਰਵਾ ਕੇ
ਤੁਸੀਂ ਜਾਣੇ ਅਨਜਾਣੇ ਚ
ਆਪਣੇ ਹੀ ਦੋਸਤ ਦੇ
ਕਾਤਿਲ ਬਣ ਜਾਵੋਗੇ -------
---ਜੇਕਰ
ਕੌਮ ਦਾ ਕੈੰਸਰ ਖਤਮ
ਕਰਨਾਂ ਆ ਤਾਂ ਇਲਾਜ਼
ਤਾਂ ਦੱਸਣਾ ਈ ਪੈਣਾ
ਤੁਹਾਨੂੰ ਕੇ ਕਿੱਦਾਂ ਖ਼ਤਮ
ਹੋਊ ---- ਸਾਨੂੰ ਜਿਹੜਾ ਇਲਾਜ਼
ਮਿਲਿਆ ਅਸੀਂ ਓਹ ਕਰ
ਲਿਆ ਫ਼ਿਲਹਾਲ ---- ਜੇਕਰ ਤੁਹਾਡੇ ਕੋਲ
ਕੋਈ ਵਧੀਆ ਇਲਾਜ਼ ਹੈਗਾ
ਤਾਂ ਦੱਸੋ -- ਨਹੀਂ ਤਾਂ
ਚੁੱਪ ਕਰਕੇ ਜਿਹੜਾ ਇਲਾਜ਼
ਹੋ ਰਿਹਾ ਆ ਓਹਦਾ
ਸਮਰਥਨ ਕਰੋ ----ਇਲਾਜ਼ ਚ
ਵਿਘਨ ਪਾਉਣ ਵਾਲਾ ਕੌਮ
ਦਾ ਖ਼ੈਰ -ਖਵਾਹ ਤਾ
ਹੋ ਨੀ ਸਕਦਾ ,ਯਕੀਨਨ
ਦੁਸ਼ਮਣ ਜ਼ਰੂਰ ਹੋਊ ----
"ਸੋਚ
ਬਦਲੋ ਸੋਚ , ਤਕੜੇ ਹੋਵੋ
ਤਕੜੇ , ਇਹ ਤਾਂ ਪਹਿਲੇ
ਪਢ਼ਾਅ ਦੀ ਪਹਿਲੀ ਲੜ੍ਹਾਈ
ਸੀ , ਜੇ ਹੁਣੇ ਈ
ਢੇਰੀ ਢਾਹ ਕੇ ਖਿੱਲਰ
ਗਏ ਤਾਂ ਸਾਰੀ ਕੀਤੀ
ਕਰਾਈ ਖੂਹ ਚ ਪੈ
ਜਾਊ , ਸਾਡੇ ਪੁਰਖਿਆਂ ਨੂੰ
ਵੀ ਕਈ ਲੜ੍ਹਾਈਆਂ ਜਿੱਤਣ
ਲਈ ਕਈ ਤਰਾਂ ਦੇ
ਸਮਝੌਤੇ ਕਰਨੇ ਪਏ ਸੀ
, ਇੱਕੋ ਲੜ੍ਹਾਈ ਚ ਈ
ਜੇਕਰ ਸਾਰੀਆਂ ਜਿੱਤਾਂ ਨਸੀਬ
ਹੁੰਦੀਆਂ ਤਾਂ ਗੁਰੂ ਗੋਬਿੰਦ
ਸਿੰਘ ਜੀ ਨੂੰ ਏਨੀਆਂ
ਲੜ੍ਹਾਈਆਂ ਨਾਂ ਲੜ੍ਹਨੀਆਂ ਪੈਂਦੀਆਂ
"
ਰੋਣ ਪਿੱਟਣ ਬੰਦ ਕਰੋ
ਯਾਰ ----ਸਿੰਘਾਂ ਦਾ ਕੰਮ
ਚੜ੍ਹਦੀ ਕਲਾ ਚ ਰਹਿਣਾ
ਹੁੰਦਾ ਆ ---ਹਰ ਵੇਲੇ
ਮਰੂੰ ਮਰੂੰ ਕਰੀ ਜਾਣਾ
ਸਿੱਖੀ ਨੀਂ ਹੁੰਦੀ ---"ਖਾਲਸਾ
ਤਿਆਰ ਬਰ ਤਿਆਰ , ਚੜ੍ਹਦੀ
ਕਲਾ ਵਾਲੀ ਲੀਹ ਤੇ
ਚੱਲਿਆ ਕਰੋ "----- ਮਰ ਗਏ ਲੁੱਟ
ਗਏ ਆਲਾ ਪਿੱਟ ਸਿਆਪਾ
ਕਰਨ ਲਈ ਹੋਰ ਦੁਨੀਆਂ
ਬਥੇਰੀ ਬੈਠੀ ਆ ------
ਅਪ੍ਰੈਲ
2016 ਚ ਹੋਣ ਵਾਲੇ ਸਰਬੱਤ
ਖ਼ਾਲਸਾ ਦੀ ਤਿਆਰੀ ਚ
ਲੱਗੋ , ਆਪਣੇ ਸੁਝਾਅ ਭੇਜੋ
ਤਾਂ ਕਿ ਓਹਨਾਂ ਉੱਪਰ
ਸਮਾਂ ਰਹਿੰਦਿਆਂ ਈ ਵਿਚਾਰ ਕੀਤੀ
ਜਾ ਸਕੇ ਅਤੇ ਰਹਿ
ਗਈਆਂ ਥੋੜਾਂ ਕਮੀਆਂ ਨੂੰ
ਦੁਰ ਕੀਤਾ ਜਾ ਸਕੇ।
ਬਾਕੀ ਮੈਂ ਇੱਕ ਗੱਲ
ਗਰੰਟੀ ਨਾਲ ਕਹਿ ਸਕਦਾ
ਆ ਕੇ 95% ਸਿੱਖਾਂ
ਨੇ ਮਤੇ ਨਹੀਂ ਪੜ੍ਹੇ
ਹੋਣਗੇ ਅਜੇ ਤੱਕ ----- ਧਿਆਨ
ਨਾਲ ਮਤੇ ਪੜ੍ਹੋ ਤੇ
ਆਜੋ ਖੁੱਲ ਕੇ ਇੱਕ
ਇੱਕ ਮਤੇ ਉੱਪਰ ਵਿਚਾਰ
ਕਰੀਏ ਸੰਗਤਾਂ ਦੀ ਕਚਿਹਰੀ
ਵਿੱਚ ਤਾਂ ਕਿ ਅਪ੍ਰੈਲ
2016 ਤੱਕ ਅਸੀਂ ਆਪਣੇ ਸਰਬ
ਸੰਮਤੀ ਵਾਲੇ ਸੁਝਾਅ ਕਮੇਟੀ
ਨੂੰ ਭੇਜ ਸਕੀਏ -----
" ਵਿਰੋਧ
ਕਰਨ ਦੀ ਬਜਾਏ , ਫੈਂਸਲਾ
ਲੈਣ ਵਾਲੀ ਪ੍ਰਣਾਲੀ ਦਾ
ਹਿੱਸਾ ਬਣੋ "----
" ਇਹ
ਨਾਂ ਪੁੱਛੋ ਕੇ ਕੌਮ
ਨੇ ਤੁਹਾਡੇ ਲਈ ਕੀ
ਕੀਤਾ ਹੈ , ਇਸ ਦੱਸੋ
ਕੇ ਤੁਸੀਂ ਕੌਮ ਲਈ
ਕੀ ਕਰ ਰਹੇ ਹੋ
"
" ਚੜ੍ਹਦੀ
ਕਲਾ ਚ ਰਹੋ "
ਧੰਨਵਾਦ
ਸਹਿਤ ,
ਸਰਦਾਰ ਜਪ ਸਿੰਘ
10 ਨਵੰਬਰ
2015
No comments:
Post a Comment