Thursday, 12 November 2015

ਪੰਜਵੀਂ ਉਦਾਸੀ

ਪੰਜਵੀਂ ਉਦਾਸੀ

ਚੱਲ ਮਰਦਾਨਿਆ ਘੁੰਮਣ ਚੱਲੀਏ
ਧਰਤੀ ਦਾ ਮੁੱਖ ਚੁੰਮਣ ਚੱਲੀਏ।

ਛੱਡ ਰਬਾਬ ਤੇ ਫੜ ਲੈ ਕਾਸਾ
ਵੇਖਣ ਚੱਲੀਏ ਜਗਤ ਤਮਾਸ਼ਾ।

ਕਿਸ ਨੇ ਬੰਨ੍ਹ ਲਈ, ਮਾਰੀ ਗੰਢ
ਕੋਣ ਅਜੇ ਵੀ ਕਰੇ ਪਾਖੰਡ?

ਕਿਸ ਨੇ ਨਵੀਆਂ ਲੀਹਾਂ ਪਾਈਆਂ
ਕੋਣ ਅਜੇ ਵੀ ਸੰਗ ਕਸਾਈਆਂ?

ਇਹ ਨੇ ਕੋਣ ਛਲੇਊਆਂ ਵਾਲੇ
ਦਾੜ੍ਹੀਆਂ ਸੰਗ ਜਨੇਊਆਂ ਵਾਲੇ?

ਪੰਡਤ ਸ਼ੰਖ, ਮੁੱਲਾਣੇ ਬਾਂਗ
ਤੀਜਾ ਕੋਣ ਰਚਾਵੇ ਸਾਂਗ?

ਹਿੰਦੂ ਨਾ ਮੁਸਲਮਾਨ ਹੈ ਇਹ
ਕਿਸ ਖੋਲ੍ਹੀ ਨਵੀਂ ਦੁਕਾਨ ਹੈ ਇਹ?

ਸੰਗਮਰਮਰ ਤੇ ਸੋਨਾ ਝਾਲ
ਕਿਹੜਾ ਯੁੱਗ ਇਹ ਕਿਹੜਾ ਕਾਲ?

ਕਿਹੜੇ ਧਨ ਖਜਾਨਿਓਂ ਆਇਆ
ਕਿੱਥੋਂ ਆ ਗਈ ਏਨੀ ਮਾਇਆ?

ਲੋਕਾਂ ਦੇ ਜੋ ਲਹੂ ਪੀਂਦਾ ਹੈ
ਕੀ ਬਾਬਰ ਅੱਜ ਵੀ ਜਿਉਂਦਾ ਹੈ?

ਕੀ ਭੁੱਖਿਆਂ ਢਿੱਡ ਪਾਇਆ ਲੰਗਰ
ਜਿਸਨੇ ਵੀ ਇਹ ਲਾਇਆ ਲੰਗਰ?

ਕਿੱਥਿਓਂ ਚੱਲ ਕੇ ਆਇਆ ਲੰਗਰ
ਇਹ ਕਿਸ ਥਾਂ ਪੁਜਾਇਆ ਲੰਗਰ?

ਬਣਕੇ ਦੋਵੇਂ ਮਸਤ ਕਲੰਦਰ
ਆ ਚੱਲੀਏ ਇਸ ਮੰਦਰ ਅੰਦਰ।

ਅੰਦਰ ਕਾਹਤੋਂ ਜਾਣ ਨਹੀਂ ਦਿੰਦੇ
ਪੈਰ ਸਰੋਵਰ ਪਾਉਣ ਨਹੀਂ ਦਿੰਦੇ।

ਕੋਣ ਨੇ ਇਹ ਜੋ ਬਰਛਿਆਂਵਾਲੇ
ਤੋਰ-ਤਰੀਕੇ ਹਰਖਿਆਂ ਵਾਲੇ।

ਹੋਰ ਵੀ ਤਾਂ ਲੰਘ ਲੋਕ ਰਹੇ ਨੇ
ਸਾਨੂੰ ਹੀ ਕਿਉਂ ਟੋਕ ਰਹੇ ਨੇ?

ਕੋਣ ਨੇ ਇਹ ਜੋ ਗਾਉਂਦੇ ਪਏ ਨੇ
ਕਿਸ ਨੂੰ ਚੌਰ ਝੁਲਾਉਂਦੇ ਪਏ ਨੇ?

ਸਾਰੀ ਬਾਣੀ ਕਰ ਲਈ ਕੰਠ
ਮੂਹਰੇ ਧਰਿਆ ਕਿਉਂ ਗਰੰਥ?

ਇਹ ਤਾਂ ਗੱਲ ਸਮਝ ਵਿੱਚ ਆਵੇ
ਅਨਪੜ੍ਹਾਂ ਤਾਈਂ ਕੋਈ ਪੜ੍ਹ ਸਮਝਾਵੇ।

ਪਰ ਪੜ੍ਹੇ-ਲਿਖੇ ਖੁਦ ਪੜ੍ਹਦੇ ਕਿਉਂ ਨਹੀਂ
ਪੜ੍ਹਦੇ, ਅਮਲ ਫਿਰ ਕਰਦੇ ਕਿਉਂ ਨਹੀਂ।

ਮੁੜ-ਮੁੜ ਕਿਉਂ ਦੁਹਰਾਇਆ ਜਾਂਦਾ
ਜ਼ੋਰੀਂ ਕੰਨੀਂ ਪਾਇਆ ਜਾਂਦਾ।

ਇਹ ਕੀ ਵੇਖਾਂ ਘਾਲਾ-ਮਾਲਾ
ਬੀਬੀ ਦਾਹੜੀ ਹੱਥ 'ਚ ਮਾਲਾ?

ਅੱਲਾ ਜਾਂ ਕੋਈ ਪੀਰ ਭਲਾ ਹੈ
ਇਹ ਕਿਸਦੀ ਤਸਵੀਰ ਭਲਾ ਹੈ?

ਮਰਦਾਨੇ ਆਖਿਆ ਛੱਡੋ ਜਨਾਬ
ਕਾਹਨੂੰ ਕਰਨੈ ਮੂਡ ਖਰਾਬ?

ਏਥੇ ਊਤਿਆ ਫਿਰਦਾ ਆਵਾ
ਹਰ ਇੱਕ ਦਾ ਹੈ ਅਪਣਾ ਦਾਅਵਾ।

ਹਰ ਕੋਈ ਬਣਿਆ ਫਿਰੇ ਮਛੇਰਾ
ਮੈਂ ਨਾਨਕ ਦਾ ਨਾਨਕ ਮੇਰਾ।

ਕਾਹਨੂੰ ਪਾਉਣ ਨੂੰ ਪੰਗੇ ਫਿਰਦੇ
ਪੈਰ-ਪੈਰ ਔਰੰਗੇ ਫਿਰਦੇ।

ਜਿਹਨਾਂ ਨੂੰ ਤੇਰੇ ਅਕੀਦੇ ਭਾਅ ਗਏ
ਉਹ ਤਾਂ ਯਾਰ ਸ਼ਹੀਦੀਆਂ ਪਾ ਗਏ।

ਹੁਣ ਵੀ ਹੋਵੇ ਸੱਚ ਖੁਆਰ
ਕੂੜ-ਝੂਠ ਦੀ ਜੈ-ਜੈ ਕਾਰ।

ਤੇਰੇ ਨਾਂ ਤੇ ਹੋਣ ਵਪਾਰ
ਤੇਰੇ ਨਾਂ ਦੇ ਕਾਰੋਬਾਰ।

ਨਾਨਕ ਵਿਕਦੇ ਮੁੱਲ ਬਾਜ਼ਾਰ
ਟਕੇ-ਟਕੇ ਨੂੰ ਮਿਲਦੇ ਚਾਰ।

ਨਾਨਕ ਤੇਰਾ ਲਾਇਆ ਲੰਗਰ
ਹੁਣ ਨਹੀਂ ਜਾਂਦਾ ਖਾਇਆ ਲੰਗਰ।

ਢਿੱਡਾਂ ਵਿੱਚ ਵੱਧ-ਘੱਟ ਹੀ ਪੈਂਦਾ
ਜਾਂਦਾ ਭਾਂਡੇ ਪਾਇਆ ਲੰਗਰ।

ਲੁਕਾਉਣ ਲਈ ਕਾਲੀ ਮਾਇਆ ਲੰਗਰ
ਮਿਲਕੇ ਭਾਗੋਆਂ ਲਾਇਆ ਲੰਗਰ।

ਉਹ ਤਾਂ ਬਾਬਾ ਤੂੰ ਈ ਸੀ ਜਿਸ
ਭਾਗੋ ਦਾ ਠੁਕਰਾਇਆ ਲੰਗਰ।

ਮੁੱਲ ਦੇ ਸੇਵਾਦਾਰਾਂ ਥੀਂ ਹੁਣ
ਜਾਂਦਾ ਏ ਵਰਤਾਇਆ ਲੰਗਰ।

ਬੀਬੀਆਂ ਦਾਹੜ੍ਹੀਆਂ, ਕਛਹਿਰਿਆਂ ਵਾਲੇ
ਲੰਮੇ ਚੋਲ਼ੇ ਸੁਨਹਿਰਿਆਂ ਵਾਲੇ।

ਸੋਨੇ ਦੀਆਂ ਕ੍ਰਿਪਾਨਾਂ ਵਾਲੇ
ਇਹ ਨੇ ਸਭ ਦੁਕਾਨਾਂ ਵਾਲੇ।

ਇਹ ਭਾਗੋ ਹੈ ਹੰਢਿਆ ਹੋਇਆ
ਨਾਨਕ ਬੂਹੇ ਟੰਗਿਆ ਹੋਇਆ।

ਹਿੰਦੂ ਵੀ, ਮੁਸਲਮਾਨ ਹੈ ਇਹ
ਬਾਜ਼ਾਰ 'ਚ ਨਵੀਂ ਦੁਕਾਨ ਹੈ ਇਹ।

ਇਹਨੂੰ ਦਿੱਤਾ ਸਿੱਖੀ ਨਾਮ
ਉੱਚੀ ਦੁਕਾਨ, ਫਿੱਕਾ ਪਕਵਾਨ।

ਸਿੱਖੀ ਸਾਖੀਆਂ ਵਿੱਚ ਹੀ ਰਹਿ ਗਈ
ਇਹ ਵੀ ਰਾਹ ਕਬਰਾਂ ਦੇ ਪੈ ਗਈ।

ਕਦੇ ਇਹ ਸਿੱਖੀ ਜੋਗ ਹੁੰਦੀ ਸੀ
ਸਿਰਲੱਥਿਆਂ ਦੀ ਫੌਜ ਹੁੰਦੀ ਸੀ।

ਚਰਖੜੀਆਂ ਤੇ ਚੜ੍ਹਦੀ ਸਿੱਖੀ
ਗਊ-ਗਰੀਬ ਲਈ ਖੜ੍ਹਦੀ ਸਿੱਖੀ।

ਕੁਰਬਾਨੀਆਂ ਦੀ ਮਿਸਾਲ ਹੁੰਦੀ ਸੀ
ਸਿੱਖੀ ਕਦੇ ਖਿਆਲ ਹੁੰਦੀ ਸੀ।

ਹੁਣ ਸਿੱਖੀ ਪਹਿਰਾਵਾ ਹੋ ਗਈ
ਇਹ ਵੀ ਬੱਸ ਦਿਖਾਵਾ ਹੋ ਗਈ।

ਗੋਲ੍ਹਕਾਂ ਖਾਤਰ ਹੋਣ ਲੜਾਈਆਂ
ਚੋਰ, ਚੋਰਾਂ ਨੂੰ ਦੇਣ ਵਧਾਈਆਂ।

ਇਹਨਾਂ ਏਦਾਂ ਈ ਲੜਦੇ ਰਹਿਣਾ
ਛੱਡ ਨਾਨਕ ਆਪਾਂ ਕੀ ਲੈਣਾ?

ਅਪਣਾ ਕੰਮ ਹੈ ਦੇਣਾ ਹੌਕਾ
ਸਾਂਭ ਲਵੇ ਜਿਨ ਸਾਂਭਣਾ ਮੌਕਾ।

ਇਹ ਜੋ ਚੌਰ ਝੁਲਾਉਂਦੇ ਪਏ ਨੇ
ਉਹ ਜੋ ਬਹਿਕੇ ਗਾਉਂਦੇ ਪਏ ਨੇ।

ਸੇਵਾ-ਸੂਵਾ ਨਾ ਕਾਈ ਏ ਬਾਬਾ
ਇਹ ਤਾਂ ਸਭ ਤਨਖਾਹੀਏ ਬਾਬਾ।

ਨੰਗੇ ਸਿਰ ਇਸ ਮੰਦਰ ਜਾਕੇ
ਬਹਿ ਨਾ ਜਾਵੀਂ ਧੌਣ ਲੁਹਾ ਕੇ।

ਆਪ ਤਾਂ ਬਾਬੇ ਖਾਣ ਨੂੰ ਫਿਰਦਾ
ਮੇਰੇ ਕਾਹਤੋਂ ਪੁਆਉਣ ਨੂੰ ਫਿਰਦਾ?

ਤਰਕ ਨਾ ਕੋਈ ਦਲੀਲ ਹੀ ਚੱਲਣੀ
ਨਾ ਹੀ ਕੋਈ ਅਪੀਲ ਹੀ ਚੱਲਣੀ।

ਜਦ ਤੂੰ ਮੱਕੇ ਪੈਰ ਕਰੇ ਸੀ
ਸਮਝਣ ਵਾਲਿਆਂ ਪੈਰ ਫੜੇ ਸੀ।

ਏਥੇ ਇੰਝ ਦੀ ਆਸ ਨਾ ਰੱਖੀਂ
ਖਾਲੀ ਘੜੇ ਪਿਆਸ ਨਾ ਰੱਖੀਂ।

ਨਾਨਕ ਆਖਿਆ ਛੱਡ ਮਰਦਾਨੇ
ਏਥੋਂ ਚੱਲੀਏ ਚੁੱਕ ਸ਼ਮਿਆਨੇ।

Monday, 9 November 2015

ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਮੁਢਲੀ ਜਾਣਕਾਰੀ

Waheguru ji ka khalsa Waheguru ji ki fateh.                                                                                                                                                                                 ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਮੁਢਲੀ ਜਾਣਕਾਰੀ ... ਭਾਗ 1
1.ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ --1604
ਸੰਤਬਰ
2.ਪਹਿਲਾ ਸੰਕਲਨ ਕਰਤਾ -ਸ਼੍ਰੀ ਗੁਰੂ ਅਰਜਨ ਸਾਹਿਬ
3.ਪਹਿਲਾ ਲਿਖਾਰੀ ਭਾਈ ਗੁਰਦਾਸ ...
4.ਸਹਾਇਕ ਲਿਖਾਰੀ -1.ਸੰਤ ਦਾਸ
2.ਹਰੀਆ ਜੀ 3.ਸੁਖਾ ਜੀ 4.ਮਨਸਾ ਰਾਮ
5.ਪਹਿਲਾ ਗ੍ਰੰਥੀ -ਬਾਬਾ ਬੁਢਾ ਜੀ
6.ਪਹਿਲਾ ਪ੍ਰਕਾਸ਼ ਅਸਥਾਨ -ਦਰਬਾਰ ਸਾਹਿਬ
(ਅੰਮ੍ਰਿਤਸਰ)
7.ਉਸ ਸਰੂਪ ਚ ਰਾਗ ਕਿੰਨੇ ਸਨ -30
8.ਕਿਨੇ ਮਹਾਪੁਰਸ਼ਾ ਦੀ ਬਾਣੀ ਦਰਜ ਸੀ -34
5 ਗੁਰਸਾਹਿਬਾਨ, 15 ਭਗਤ, 11 ਭਟ, 3ਗੁਰਿਸਖ
9.ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਦੀ ਕਿਸ ਨੇ ਦਿਤੀ --
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
10.ਕਦੋ ਤੇ ਕਿਥੇ.-20 ਅਕਤੂਬਰ 1708, ਹਜ਼ੂਰ ਸਾਹਿਬ ਨੰਦੇੜ
ਮਹਾਰਾਸ਼ਟਰ
11.ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਲ ਪੰਨੇ -1430
12.ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਕਿਨੇ ਰਾਗ ਹਨ -31 (ਜੈਜਾਵੰਤੀ
ਚ ਸਿਰਫ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਹੈ)
13.ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਕਿਨੇ ਮਹਾਂਪੁਰਸ਼ਾਂ ਦੀ ਬਾਣੀ
ਦਰਜ ਹੈ -35
6 ਗੁਰਸਾਹਿਬਾਨ - 1.ਗੁਰੂ ਨਾਨਕ ਸਾਹਿਬ
2.ਗੁਰੂ ਅੰਗਦ ਸਾਹਿਬ
3.ਗੁਰੂ ਅਮਰਦਾਸ ਸਾਹਿਬ
4.ਗੁਰੂ ਰਾਮਦਾਸ ਸਾਹਿਬ
5.ਗੁਰੂ ਅਰਜਨ ਸਾਹਿਬ
6.ਗੁਰੂ ਤੇਗ ਬਹਾਦਰ ਸਾਹਿਬ
15 ਭਗਤਾਂ ਦੇ ਨਾਂ
1.ਕਬੀਰ ਜੀ
2.ਫਰੀਦ ਜੀ
3.ਨਾਮਦੇਵ ਜੀ
4.ਰਵਿਦਾਸ ਜੀ
5.ਸਧਨਾ ਜੀ
6.ਤ੍ਰਿਲੋਚਨ ਜੀ
7.ਭੀਖਣ ਜੀ
8.ਪਰਮਾਨੰਦ ਜੀ
9.ਜੈਦੇਵ ਜੀ
10.ਪੀਪਾ ਜੀ
11.ਧੰਨਾ ਜੀ
12.ਬੇਣੀ ਜੀ
13.ਸੂਰਦਾਸ ਜੀ
14.ਸੈਣ ਜੀ
15.ਰਾਮਾਨੰਦ ਜੀ
11 ਭਟਾਂ ਦੇ ਨਾਂ ...
1.ਕਲ੍ ਜੀ
2.ਜਾਲਪ ਜੀ
3.ਕੀਰਤ ਜੀ
4.ਭਿਖਾ ਜੀ
5.ਸਲ੍ਹ ਜੀ
6.ਭਲ੍ਹ ਜੀ
7.ਨਲ੍ਹ ਜੀ
8.ਗੰਯਦ ਜੀ
9.ਮੁਥਰਾ ਜੀ
10.ਬਲ੍ਹ ਜੀ
11.ਹਰਿਬੰਸ ਜੀ
3 ਗੁਰਸਿਖਾਂ ਦੇ ਨਾਂ
1.ਬਾਬਾ ਸੁੰਦਰ ਜੀ
2.ਬਾਬਾ ਸੱਤਾ ਜੀ
3.ਬਾਬਾ ਬਲਵੰਡ ਜੀ
14.ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ 31 ਰਾਗਾਂ ਦੇ ਨਾਂ ...
1.ਸਿਰੀਰਾਗੁ
2.ਮਾਝ
3.ਗਉੜੀ
4.ਆਸਾ
5.ਗੂਜਰੀ
6.ਦੇਵਗੰਧਾਰੀ
7.ਬਿਹਾਗੜਾ
8.ਵਡਹੰਸੁ
9.ਸੋਰਠਿ
10.ਧਨਾਸਰੀ
11.ਜੈਤਸਰੀ
12.ਟੋਡੀ
13.ਬੈਰਾੜੀ
14.ਤਿਲੰਗ
15.ਸੂਹੀ
16.ਬਿਲਾਵਲੁ
17.ਗੋਡ
18.ਰਾਮਕਲੀ
19.ਨਟ
20.ਮਾਲੀ ਗਉੜਾ
21.ਮਾਰੂ
22.ਤੁਖਾਰੀ
23.ਕੇਦਾਰਾ
24.ਭੈਰਉ
25.ਬਸੰਤੁ
26.ਸਾਰੰਗ
27.ਕਾਨੜਾ
28.ਮਲਾਰ
29.ਕਲਿਆਣ
30.ਪ੍ਰਭਾਤੀ
31.ਜੈਜਾਵੰਤੀ
(ਰਾਗਾਂ ਦੀ ਸ਼ੁਰਆਤ 14 ਅੰਗ ਤੋ ਅਤੇ ਸਮਾਪਤੀ 1352 ਤੇ
ਹੈ)
15.ਰਾਗ ਮੁਕਤ ਬਾਣੀਆਂ ਕਿਹੜੀਆਂ ਹਨ
1.ਜਪੁ ਨੀਸਾਣੁ
2.ਸੋ ਦਰ
3.ਸੋ ਪੁਰਖੁ
4.ਸੋਹਿਲਾ
(ਇਹ ਬਾਣੀਆ 1 ਤੋ 13 ਪੰਨੇ ਤਕ ਹਨ)
4.ਸਲੋਕ ਸਹਿਸਕ੍ਰਿਤੀ
5.ਗਾਥਾ
6.ਫੁਨਹੇ
7.ਚਉਬੋਲੇ
8.ਸਲੋਕ ਭਗਤ ਕਬੀਰ ਜੀ
9.ਸਲੋਕ ਭਗਤ ਫਰੀਦ ਜੀ
10.ਸਵਯੈ ਸ੍ਰੀ ਮੁਖਬਾਕ੍ਹ ਮ: 5
11.ਭਟਾਂ ਦੇ ਸ਼ਵਯੇ
12.ਸਲੋਕ ਵਾਰਾਂ ਤੇ ਵਧੀਕ
13.ਸਲੋਕ ਮਹਲਾ 9
14.ਮੁੰਦਾਵਣੀ
15.ਸਲੋਕ ਮ: 5
16.ਰਾਗਮਾਲਾ
(ਇਹ ਬਾਣੀਆ 1353 ਤੋ ਸ਼ੁਰੂ ਹੋ ਕਿ 1430 ਤੇ ਸਮਾਪਤ
ਹੁੰਦੀਆਂ ਹਨ)

16.ਸ਼੍ਰੀ ਗੁਰੁ ਗ੍ਰੰਥ ਸਾਹਿਬ ਚ ਕਿੰਨੀਆਂ ਵਾਰਾਂ ਹਨ ---- 22
ਵਾਰਾਂ
17.ਕਿਨੀਆਂ ਧੁਨੀਆਂ ਹਨ --- 9
ਇਹ ਇਕ ਕੋਸ਼ਿਸ਼ ਹੈ ਕਿ ਸਾਨੂੰ ਪਤਾ ਲਗ ਸਕੇ ਸ਼੍ਰੀ ਗੁਰੂ ਗ੍ਰੰਥ
ਸਾਹਿਬ ਬਾਰੇ ... ਬਾਕੀ ਜਾਣਕਾਰੀ ਅਗਲੇ ਭਾਗ ਵਿਚ
ਸ਼ੇਅਰ ਕਰਾਂਗਾ ... ਭੁਲ ਚੁਕ ਦੀ ਖਿਮਾਂ ਕਰਨੀ...
ਜੇ ਚੰਗਾ ਲਗੇ ਸ਼ੇਅਰ ਜਰੂਰ ਕਰਨਾ ਤਾਂ ਕਿ ਇਹ ਜਾਣਕਾਰੀ
ਵਧ ਤੋ ਵਧ ਲੋਕਾਂ ਤਕ ਪੰਹੁਚ ਸਕੇ ਤਾਂ ਮੈ ਸਮਝਾਂਗਾ ਮੇਰਾ
ਉਪਰਾਲਾ ਸਫਲ ਹੋ ਗਿਆ

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

Waheguru ji ka khalsa Waheguru ji ki fateh.

ਇੱਕ ਅਜਿਹੀ ਰਚਨਾ ਜਿਸਨੂੰ ਪਡ਼੍ਹਕੇ ਲੂੰ ਕੰਡੇ ਖਡ਼੍ਹੇ ਹੋ ਜਾਂਦੇ ਨੇ

ਇੱਕ ਅਜਿਹੀ ਰਚਨਾ ਜਿਸਨੂੰ ਪਡ਼੍ਹਕੇ ਲੂੰ ਕੰਡੇ ਖਡ਼੍ਹੇ ਹੋ ਜਾਂਦੇ ਨੇ । ਥੋੜੀ ਲੰਬੀ ਜਰੂਰ ਹੈ ਪਰ ਪੰਜ ਮਿੰਟ ਕੱਢਕੇ ਜਰੂਰ ਪਡ਼੍ਹਿਉ ਇੱਕ ਨਵਜੰਮੀ ਦਾ ਦਰਦ .......

ਅਦਾਲਤ ਵਿਚ ਇੱਕ ਅਜੀਬ ਕੇਸ ਆਇਆ ,
ਸਿਪਾਹੀ ਬੰਨ੍ਹ ਕੇ ਇੱਕ ਕੁੱਤੇ ਨੂੰ ਲੈ ਆਇਆ !

ਸਿਪਾਹੀ ਨੇ ਜਦ ਕਟਿਹਰੇ ਚ ਕੁੱਤਾ ਖੋਲਿਆ ,
ਕੁੱਤਾ ਚੁੱਪਚਾਪ ਸੀ ਮੂੰਹੋਂ ਕੁੱਝ ਨਾ ਬੋਲਿਆ !

ਨੂਕੀਲੇ ਦੰਦਾਂ ਚੋਂ ਖੂਨ ਨਜ਼ਰ ਆ ਰਿਹਾ ਸੀ ,
ਨਜ਼ਰ ਕਿਸੇ ਨਾਲ ਵੀ ਨਾ ਮਿਲਾ ਰਿਹਾ ਸੀ !

ਫਿਰ ਖੜਾ ਹੋਇਆ ਇੱਕ ਵਕੀਲ,
ਦੇਣ ਲੱਗਿਆ ਉਹ ਆਪਣੀ ਦਲੀਲ ।

ਕੁੱਤੇ ਨੇ ਏਥੇ ਬੜੀ ਤਬਾਹੀ ਮਚਾਈ ਏ,
ਤਾਂਹੀਓਂ ਪੂਰੀ ਦੁਨੀਆਂ ਘਬਰਾਈ ਏ ।

ਦੋ ਦਿਨ ਪਹਿਲਾਂ ਇੱਕ ਨਵਜੰਮੀ ਬੱਚੀ,
ਏਸ ਕਾਤਿਲ ਕੁੱਤੇ ਨੇ ਹੀ ਖਾਈ ਏ ।

ਸੁਣੋ ਨਾ ਇਸ ਕੁੱਤੇ ਦੀ ਕੋਈ ਬਾਤ,
ਦੇ ਕੇ ਹੁਕਮ ਉਤਾਰੋ ਮੌਤ ਦੇ ਘਾਟ ।

ਜੱਜ ਦੀਆਂ ਅੱਖਾਂ ਵੀ ਹੋ ਗਈਆਂ ਸੀ ਲਾਲ,
ਕਿਉਂ ਖਾਧੀ ਕੰਨਿਆ ਕਿਉਂ ਚੱਲੀ ਇਹ ਚਾਲ ।

ਕੁੱਤੇ ਦਾ ਵਕੀਲ ਬੋਲਿਆ... .....

ਭਾਂਵੇਂ ਇਸ ਕੁੱਤੇ ਨੂੰ ਜਿਉਂਦਾ ਨਾ ਰਹਿਣ ਦਿਉ,
ਇਸਨੂੰ ਵੀ ਸਫਾਈ 'ਚ ਕੁਛ ਤਾਂ ਕਹਿਣ ਦਿਉ

ਫਿਰ ਕੁੱਤੇ ਨੇ ਆਪਣਾ ਮੂੰਹ ਖੋਲਿਆ,
ਹੌਲੀ ਹੌਲੀ ਸਾਰਾ ਭੇਤ ਖੋਲਿਆ ।

ਹਾਂ ਮੈਂ ਹੀ ਉਹ ਨਵਜੰਮੀ ਬੱਚੀ ਖਾਈ ਹੈ,
ਮੈਂ ਆਪਣੀ ਕੁੱਤੇਪਣੀ ਨਿਭਾਈ ਹੈ ।

ਕੁੱਤੇ ਦਾ ਕੰਮ ਹੈ ਉਹ ਦਇਆ ਨਾ ਦਿਖਾਵੇ,
ਮਾਸ ਕਿਸੇ ਦਾ ਵੀ ਹੋਵੇ ਉਹ ਖਾ ਜਾਵੇ ।

ਪਰ ਮੈਂ ਦਇਆ ਧਰਮ ਤੋਂ ਦੂਰ ਨਹੀਂ,
ਕੰਨਿਆ ਮੈਂ ਖਾਧੀ ਹੈ ਪਰ ਮੇਰਾ ਕਸੂਰ ਨਹੀਂ

ਉਹ ਕੰਨਿਆ ਕੂੜੇ ਦੇ ਵਿੱਚੋਂ ਥਿਆਈ ਸੀ,
ਕੋਈ ਹੋਰ ਨਹੀਂ ਇਸਦੀ ਮਾਂ ਹੀ ਸੁੱਟਣ ਆਈ ਸੀ

ਜਦੋਂ ਮੈਂ ਉਸ ਕੰਨਿਆ ਦੇ ਕੋਲ ਗਿਆ,
ਉਸਦਾ ਚਿਹਰਾ ਦੇਖਕੇ ਮੇਰਾ ਮਨ ਡੋਲ ਗਿਆ

ਉਹ ਮੇਰੀ ਜੀਭ ਦੇਖਕੇ ਮੁਸਕਰਾਈ ਸੀ,
ਉਸਨੇ ਹੀ ਮੇਰੀ ਇਨਸਾਨੀਅਤ ਜਗਾਈ ਸੀ ।

ਸੁੰਘਕੇ ਉਸਦੇ ਕੱਪੜੇ ਉਸਦਾ ਘਰ ਲੱਭਿਆ ਸੀ
ਮਾਂ ਸੁੱਤੀ ਸੀ ਤੇ ਬਾਪ ਕਿਸੇ ਕੰਮ ਲੱਗਿਆ ਸੀ

ਮੈਂ ਭੌਂਕ ਭੌਂਕ ਕੇ ਉਸਦੀ ਮਾਂ ਜਗਾਈ ਸੀ,
ਪੁੱਛਿਆ ਕੰਨਿਆ ਨੂੰ ਕਿਊਂ ਤੂੰ ਸੁੱਟ ਆਈ ਸੀ

ਤੂੰ ਚੱਲ ਮੇਰੇ ਨਾਲ ਕੰਨਿਆ ਨੂੰ ਲੈ ਕੇ ਆ,
ਭੁੱਖੀ ਹੈ ਤੇਰੀ ਧੀ ਉਸਨੂੰ ਤੂੰ ਦੁੱਧ ਪਿਆ ।

ਉਸਦੀ ਮਾਂ ਸੁਣਦੇ ਹੀ ਰੋਣ ਲੱਗ ਪਈ,
ਆਪਣੇ ਦੁੱਖ ਮੈਨੂੰ ਉਹ ਸੁਨਾਉਣ ਲੱਗ ਪਈ ।

ਕਿਵੇਂ ਲੈਕੇ ਆਂਵਾਂ ਆਪਣੇ ਕਲੇਜੇ ਦੇ ਟੁਕੜੇ ਨੂੰ,
ਤੈਨੂੰ ਸੁਣਾਉਂਦੀ ਹਾਂ ਮੈਂ ਦਿਲ ਦੇ ਦੁੱਖੜੇ ਨੂੰ ।

ਸੱਸ ਮੇਰੀ ਰੋਜ ਮੈਨੂੰ ਤਾਹਨੇ ਮਾਰਦੀ ਏ,
ਕੁੱਟ ਕੁੱਟ ਮੈਨੂੰ ਆਪਣਾ ਸੀਨਾ ਠਾਰਦੀ ਏ ।

ਬੋਲਿਆ ਇਸ ਵਾਰ ਮੁੰਡਾ ਜੰਮਕੇ ਦਿਖਾਈਂ,
ਕੁੜੀ ਸਾਡੇ ਘਰ ਤੂੰ ਨਾ ਲਿਆਈਂ ।

ਪਤੀ ਨੇ ਕਿਹਾ ਖਾਨਦਾਨ ਦੀ ਤੋੜ ਦਿੱਤੀ ਵੇਲ
ਜਾਹ ਜਾਕੇ ਖਤਮ ਕਰ ਤੂੰ ਇਸਦਾ ਖੇਲ ।

ਮੈਂ ਮਾਂ ਸੀ ਇਸਦੀ ਇਹ ਧੀ ਸੀ ਵਿਚਾਰੀ,
ਇਸ ਲਈ ਸੁੱਟਤੀ ਮੈਂ ਆਪਣੀ ਧੀ ਪਿਆਰੀ

ਸੁਣਾਉਂਦੇ ਸੁਣਾਉਂਦੇ ਕੁੱਤੇ ਦਾ ਗਲਾ ਭਰ ਗਿਆ
ਫੇਰ ਉਹ ਜੱਜ ਅੱਗੇ ਬਿਆਨ ਪੂਰੇ ਕਰ ਗਿਆ

ਕੁੱਤਾ ਬੋਲਿਆ ਮੈਂ ਫੇਰ ਕੁੜੀ ਦੇ ਕੋਲ ਆ ਗਿਆ
ਦਿਮਾਗ ਮੇਰੇ ਤੇ ਧੂੰਆਂ ਜਿਹਾ ਛਾ ਗਿਆ ।

ਉਹ ਕੰਨਿਆ ਆਪਣਾ ਅੰਗੂਠਾ ਚੁੰਘ ਰਹੀ ਸੀ,
ਮੈਨੂੰ ਦੇਖਕੇ ਸ਼ਾਇਦ ਕੁਝ ਸੁੰਘ ਰਹੀ ਸੀ ।

ਕਲੇਜੇ ਤੇ ਮੈਂ ਵੀ ਪੱਥਰ ਧਰ ਲਿਆ,
ਫਿਰ ਮੈਂ ਕੰਨਿਆ ਨੂੰ ਗਰਦਨ ਤੋਂ ਫੜ ਲਿਆ ।

ਮੈਂ ਬੋਲਿਆ ਹੇ ਬਾਲੜੀ ਜੀਅ ਕੇ ਕੀ ਕਰੇਂਗੀ,
ਇਸ ਜਮਾਨੇ ਦਾ ਜਹਿਰ ਪੀ ਕੇ ਕੀ ਕਰੇਂਗੀ ।

ਜੇ ਮੈਂ ਜਿੰਦਾ ਛੱਡਤਾ ਤਾਂ ਹੋਰ ਕੁੱਤੇ ਪਾੜ ਦੇਣਗੇ
ਜਾਂ ਫਿਰ ਲੋਕ ਤੇਜਾਬ ਪਾਕੇ ਸਾੜ ਦੇਣਗੇ

ਜਾਂ ਦਾਜ ਦੇ ਲੋਭੀ ਤੇਲ ਪਾਕੇ ਸਾੜ ਦੇਣਗੇ,
ਜਾਂ ਹਵਸ਼ ਦੇ ਸ਼ਿਕਾਰੀ ਨੋਚਕੇ ਮਾਰ ਦੇਣਗੇ

ਕੁੱਤਾ ਗੁੱਸੇ ਵਿੱਚ ਬੋਲਿਆ........

ਜੱਜ ਸਾਹਿਬ ਸਾਨੂੰ ਤੁਸੀਂ ਕਰਦੇ ਹੋਂ ਬਦਨਾਮ,
ਪਰ ਤੁਸੀਂ ਸਾਥੋਂ ਵੀ ਭੈੜੇ ਹੋਂ ਇਨਸਾਨ ।

ਜਿੰਦਾ ਕੰਨਿਆ ਨੂੰ ਪੇਟ 'ਚ ਮਰਵਾਉਣੇ ਓਂ,
ਤਾਂ ਵੀ ਖੁਦ ਨੂੰ ਇਨਸਾਨ ਕਹਾਉਣੇ ਓਂ ।

ਸਾਡਾ ਸਮਾਜ ਲੜਕੀ ਤੋਂ ਨਫ਼ਰਤ ਕਰਦਾ ਹੈ,
ਕੰਨਿਆ ਹੱਤਿਆ ਵਰਗਾ ਅਪਰਾਧ ਕਰਦਾ ਹੈ

ਮੈਂ ਸਮਝਿਆ ਇਸਨੂੰ ਖਾਣਾ ਚੰਗਾ ਏ
ਤੁਹਾਡੇ ਵਰਗੇ ਰਾਕਸ਼ਾਂ ਤੇਂ ਬਚਾਉਣਾ ਚੰਗਾ ਏ

ਮੈਨੂੰ ਲਟਕਾਉ ਫਾਂਸੀ ਜਾਂ ਮਾਰੋ ਮੇਰੇ ਜੁੱਤੇ,
ਮੇਰੇ ਤੋਂ ਪਹਿਲਾਂ ਫਾਂਸੀ ਚਾਡ਼੍ਹੋ, ਇਨਸਾਨੀ ਕੁੱਤੇ

ਮੇਰੇ ਤੋਂ ਪਹਿਲਾਂ ਫਾਂਸੀ ਚਾਡ਼੍ਹੋ, ਇਨਸਾਨੀ ਕੁੱਤੇ
ਗੁਰਜੰਟ ਪਟਿਆਲਵੀ
ਜੇ ਸੱਚਮੁਚ ਭਰੂਣ ਹੱਤਿਆ ਨੂੰ ਪਾਪ ਸਮਝਦੇ ਹੋ ਤਾਂ ਇਸਨੂੰ ਸ਼ੇਅਰ ਜਰੂਰ ਕਰੋ ਜੀ ।

Sunday, 8 November 2015

HUKAMNAMA SRI DARBAR SAHIB, SRI AMRITSAR, ANG 684, 08-Nov.-2015



HUKAMNAMA SRI DARBAR SAHIB, SRI AMRITSAR, ANG 684, 08-Nov.-2015

ਧਨਾਸਰੀ ਮਹਲਾ   ਤ੍ਰਿਪਤਿ ਭਈ ਸਚੁ ਭੋਜਨੁ ਖਾਇਆ   ਮਨਿ ਤਨਿ ਰਸਨਾ ਨਾਮੁ ਧਿਆਇਆ     ਜੀਵਨਾ ਹਰਿ ਜੀਵਨਾ   ਜੀਵਨੁ ਹਰਿ ਜਪਿ ਸਾਧਸੰਗਿ ਰਹਾਉ   ਅਨਿਕ ਪ੍ਰਕਾਰੀ ਬਸਤ੍ਰ ਓਢਾਏ   ਅਨਦਿਨੁ ਕੀਰਤਨੁ ਹਰਿ ਗੁਨ ਗਾਏ

धनासरी महला   त्रिपति भई सचु भोजनु खाइआ   मनि तनि रसना नामु धिआइआ   ॥१॥   जीवना हरि जीवना   जीवनु हरि जपि साधसंगि ॥१॥ रहाउ   अनिक प्रकारी बसत्र ओढाए   अनदिनु कीरतनु हरि गुन गाए ॥२॥

Dhanaasaree, Fifth Mehl:   I am satisfied and satiated, eating the food of Truth.   With my mind, body and tongue, I meditate on the Naam, the Name of the Lord. ||1||   Life, spiritual life, is in the Lord.   Spiritual life consists of chanting the Lord's Name in the Saadh Sangat, the Company of the Holy. ||1||Pause|| He is dressed in robes of all sorts,   if he sings the Kirtan of the Lord's Glorious Praises, day and night. ||2||

ਤ੍ਰਿਪਤਿ = ਰੱਜ, ਸ਼ਾਂਤੀ ਸਚੁ = ਸਦਾ-ਥਿਰ ਹਰਿ-ਨਾਮ ਮਨਿ = ਮਨ ਵਿਚ ਤਨਿ = ਹਿਰਦੇ ਵਿਚ ਰਸਨਾ = ਜੀਭ (ਨਾਲ)ਜਪਿ = ਜਪਿਆ ਕਰੋ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚਰਹਾਉ ਅਨਿਕ ਪ੍ਰਕਾਰੀ = ਕਈ ਕਿਸਮਾਂ ਦੇ ਬਸਤ੍ਰ = ਕੱਪੜੇ ਓਢਾਏ = ਪਹਿਨ ਲਏ ਅਨਦਿਨੁ = ਹਰ ਰੋਜ਼, ਹਰ ਵੇਲੇ

ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਜਾਂਦੀ ਹੈ ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ-ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀਰਹਾਉ ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ)

हे भाई! जिस मनुख ने अपने मन में, हिरदय में, जुबान से परमात्मा का नाम  सिमरना शुरू का दिया, जिस ने सदा- थिर हरी-नाम (की) खुराक खानी शुरू का दी उस को (माया की तृष्णा) से शांति जाती है।१। हे भाई! साध संगत में (बैठ के) परमात्मा का नाम जप्पा करो- यही है असल जीवन, येही है असल जिन्दगी।१।रहाउ। जो मनुख हर समय परमात्मा की सिफत सलाह करता है, प्रभु के गुण गता है, उस ने (मानो) कई प्रकार के कपडे पहन लिए हैं (और वह इन सुंदर पोशाकों का आनंद मना रहा है)।२।

( Waheguru Ji Ka Khalsa, Waheguru Ji Ki Fateh )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Saturday, 7 November 2015

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ : ਭਾਈ ਪੰਥਪ੍ਰੀਤ ਸਿੰਘ ਅਤੇ ਹੋਰ ਪ੍ਰਚਾਰਕ



ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ : ਭਾਈ ਪੰਥਪ੍ਰੀਤ ਸਿੰਘ ਅਤੇ ਹੋਰ ਪ੍ਰਚਾਰਕ
ਬਠਿੰਡਾ, 15 ਨਵੰਬਰ (ਕਿਰਪਾਲ ਸਿੰਘ): 25 ਅਕਤੂਬਰ ਨੂੰ ਬਰਗਾੜੀ ਵਿਖੇ ਸ਼ਹੀਦਾਂ ਦੇ ਭੋਗ ਸਮੇਂ ਐਲਾਨ ਕੀਤੇ ਪ੍ਰੋਗਰਾਮ ਮੁਤਾਬਿਕ ਮੁੱਖ ਤੌਰਤੇ ਤਿੰਨ ਮੰਗਾਂ (1) ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ (2) ਪੰਜਾਬ ਪੁਲਿਸ ਵੱਲੋਂ ਗਲਤ ਤੌਰਤੇ ਫੜੇ ਗਏ ਸਿੱਖ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ (3) ਪਿੰਡ ਬਹਿਬਲ ਵਿਖੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ/ਮੁਲਾਜ਼ਮਾਂਤੇ ਬਾਈ ਨੇਮ ਾਰਾ 302 ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀਆਂ ਮੰਗਾਂ ਮੰਨਣ ਲਈ ਪੰਜਾਬ ਸਰਕਾਰ ਨੂੰ 15 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਜਿਸ ਉਪ੍ਰੰਤ ਮਤਾ ਨੰ: 9 ਮੁਤਾਬਿਕ ਘਿਰਾਉ ਕਰਨ ਦਾ ਪ੍ਰੋਗਰਾਮ ਸੀ। ਇਸ ਮਤੇਤੇ ਅਮਲ ਕਰਨ ਲਈ ਰਣਨੀਤੀ ਤਹਿ ਕਰਨ ਲਈ ਅੱਜ ਸਿੱਖ ਪ੍ਰਚਾਰਕਾਂ ਦੀ ਬਠਿੰਡਾ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਦਲੇਰ ਸਿੰਘ ਖੇੜੀ ਵਾਲਿਆਂ ਨੂੰ ਪੰਜਾਬ ਪੁਲਿਸ ਵੱਲੋਂ ਘੇਰਾਬੰਦੀ ਕੀਤੇ ਜਾਣ ਕਰਕੇ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ।ਇਸ ਮੀਟਿੰਗ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਦਲੇਰ ਸਿੰਘ ਖੇੜੀ ਵਾਲਿਆਂ ਨੂੰ ਪੰਜਾਬ ਪੁਲਿਸ ਵੱਲੋਂ ਘੇਰਾਬੰਦੀ ਕੀਤੇ ਜਾਣ ਕਰਕੇ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਪੰਜਾਬ ਸਰਕਾਰ ਵੱਲੋਂ ਬੁਖਲਾਹਟ ਵਿੱਚ ਕੇ ਸਿੱਖ ਪ੍ਰਚਾਰਕਾਂ ਦੀ ਘਰ ਵਿੱਚ ਨਜ਼ਰਬੰਦੀ/ਗ੍ਰਿਫਤਾਰੀ ਦਾ ਸਖਤ ਨੋਟਿਸ ਲੈਂਦੇ ਹੋਏ ਮੀਟਿੰਗ ਵਿੱਚ ਸ਼ਾਮਲ ਪ੍ਰਚਾਰਕਾਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਦਮਨਕਾਰੀ ਨੀਤੀ ਨਾ ਬਦਲੀ ਗਈ ਤਾਂ ਉਸ ਨੂੰ ਸੰਗਤਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਏਗਾ।ਬਾਕੀ ਪ੍ਰਚਾਰਕਾਂ ਨੇ ਵੀਚਾਰ ਕਰਦਿਆਂ ਕਿਹਾ ਕਿ ਇਨ੍ਹਾਂ ਮੰਗਾਂ ਵਿੱਚੋਂ ਮੰਗ ਨੰਬਰ (1) ਭਾਵ ਬੇਅਦਬੀ ਵਾਲਾ ਮਾਮਲਾ ਅਜੇ ਹੱਲ ਨਹੀਂ ਹੋਇਆ। (2) ਨਜਾਇਜ਼ ਤੌਰਤੇ ਫੜੇ ਗਏ ਭਾਈ ਰੁਪਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਨੇ ਬੇਕਸੂਰ ਦੱਸ ਕੇ ਛੱਡ ਦਿੱਤਾ ਹੈ। ਤੀਸਰੀ ਮੰਗ ਸਬੰਧੀ ਪੁਲਿਸ ਵੱਲੋਂ ਐੱਫ ਆਈ ਆਰ ਨੰ: 130 ਮਿਤੀ 21.10.2015 ਜਿਹੜੀ ਕਿ ਪਹਿਲਾਂ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਜਨਤਕ ਕਰਨ ਤੋਂ ਰੋਕੀ ਗਈ ਸੀ; ਉਸ ਦੀ ਕਾਪੀ ਮਿਲ ਗਈ ਹੈ; ਜਿਸ ਵਿੱਚ ਚਰਨਜੀਤ ਸ਼ਰਮਾ ਮੁਕਾਮੀ ਐੱਸਐੱਸਪੀ ਮੋਗਾ ਅਤੇ ਉਸ ਦੀ ਪੁਲਿਸ ਪਾਰਟੀ ਤਾਇਨਾਤ ਹੋਣੀ ਦੱਸ ਕੇ ਅਤੇ ਪੋਸਟ ਮਾਰਟਮ ਰੀਪੋਰਟ ਵਿੱਚ ਗੋਲੀ ਚੱਲੀ ਹੋਣ ਦੀ ਪੁਸ਼ਟੀ ਹੋਣ ਕਰਕੇ ਨਾਮਲੂਮ ਵਿਅਕਤੀਆਂ ਵਿਰੁੱਧ ਧਾਰਾ 302 ਅਧੀਨ ਕੇਸ ਦਰਜ ਕੀਤਾ ਹੋਇਆ ਹੈ
ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਦੱਸਿਆ ਕਿ ਐੱਫ ਆਈ ਆਰ ਨੰ: 130 ਮਿਤੀ 21.10.2015 ’ਤੇ ਕਾਨੂੰਨੀ ਕਾਰਵਾਈ ਕਰਕੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਚਰਨਜੀਤ ਸ਼ਰਮਾ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਪਰ ਅਗਲੀ ਰਣਨੀਤੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਦਲੇਰ ਸਿੰਘ ਦੀ ਘੇਰਾਬੰਦੀ ਖਤਮ ਕਰਨ ਉਪ੍ਰੰਤ ਸੰਘਰਸ਼ ਵਿੱਚ ਸ਼ਾਮਲ ਸਾਰੇ ਪ੍ਰਚਾਰਕਾਂ ਦੀ ਸਾਂਝੀ ਮੀਟਿੰਗ ਵਿੱਚ ਹੀ ਕੀਤਾ ਜਾਵੇਗਾ
ਅੱਜ ਦੀ ਮੀਟਿੰਗ ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਭਾਈ ਪੰਥਪ੍ਰੀਤ ਸਿੰਘ, ਭਾਈ ਸੁਖਜੀਤ ਸਿੰਘ ਖੋਸਾ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਸਤਨਾਮ ਸਿੰਘ ਚੰਦੜ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਨਿਰਮਲ ਸਿੰਘ ਧੂੜਕੋਟ ਅਤੇ ਦਸਤਾਰ ਸੰਭਾਲ ਜਥੇਬੰਦੀ ਦੇ ਭਾਈ ਪਰਗਟ ਸਿੰਘ ਭੋਡੀਪੁਰਾ ਆਦਿਕ ਸ਼ਾਮਲ ਸਨ