Saturday, 7 November 2015

ਸਰਦਾਰ ਜਪ ਸਿੰਘ About Sarbat KhalSa



ਮੈਂ ਕਿਸੇ ਵੀ ਪਾਰਟੀ , ਧਿਰ, ਜਥਾ ,ਬਾਬਾ , ਡੇਰਾ ਆਦਿ ਨਾਲ ਸਬੰਧ ਨਹੀ
:: ਦਲ ਖ਼ਾਲਸਾ, ਪੰਚ ਪ੍ਰਧਾਨੀ , ਢੱਡਰੀਆਂ ਵਾਲੇ , ਪੰਥਪ੍ਰੀਤ , ਫੈਡਰੇਸ਼ਨਾ ਵਾਲੇ , ਦਸੋ ਕਿਹੜਾ ਤੁਰਿਆ ਪਹਿਲਾਂ ਸਰਬੱਤ ਖ਼ਾਲਸਾ ਲਈ ???? ਯਾਦ ਆ ਕੇ ਮੈਂ ਪਿੱਟ ਪਿੱਟ ਕੇ ਕਹਿੰਦਾ ਰਿਹਾ ਕੇ ਅੱਗੇ ਹੋ ਕੇ ਤੁਰੋ ???------- ਦਸੋ ਕਿਹੜਾ ਖੜ੍ਹਾ ਹੋਇਆ ਇਸ ਪੰਥਿਕ ਕਾਰਜ ਲਈ ??? ਕੀ ਕਰਦੇ ਹੋਰ ? ਕਿਹਨੂੰ ਬਣਾਉਂਦੇ ਜਥੇਦਾਰ ? ਜੇਕਰ ਭਾਈ ਬਿੱਟੂ , ਬੜਾ ਪਿੰਡ , ਢੱਡਰੀਆਂ ਵਾਲੇ , ਪੰਥਪ੍ਰੀਤ ਨਾਲ ਹੋਕੇ ਤੁਰਦੇ ਤਾਂ ਫਿਰ ਦਾਦੂਵਾਲ ਦੀ ਜਗਾਹ ਭਾਈ ਬਿੱਟੂ ਜਾਂ ਬੜਾਪਿੰਡ ਜਥੇਦਾਰ ਨਾਂ ਹੁੰਦੇ ????? ------ ਆਪ ਤੁਸੀਂ ਨਾਲ ਨੀਂ ਤੁਰੇ , ਜਿਹੜੇ ਨਾਲ ਤੁਰੇ ਓਹਨਾਂ ਨੂੰ ਕਮੇਟੀ ਵਾਲੇ ਕਿੱਦਾਂ ਪਿੱਛੇ ਸੁੱਟ ਦਿੰਦੇ ਚੁੱਕ ਕੇ ???? ਕਸੂਰ ਓਹਨਾਂ ਦਾ ਨਹੀਂ ਆ ਜਿਹਨਾਂ ਨੇ ਜਥੇਦਾਰ ਥਾਪੇ ਹਨ , ਕਸੂਰ ਓਹਨਾਂ ਦਾ ਆ ਜਿਹੜੇ ਸਿਰਫ਼ ਇਸ ਕਰਕੇ ਪੰਥ ਨਾਲ ਨਹੀਂ ਤੁਰੇ ਕੇ ਮਾਨ ਖਾਲਿਸਤਾਨ ਤੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਾ ਆ ----- ਜੇਕਰ ਮਾਨ ਦੇ ਦੁਆਲੇ " ਸਰਕਾਰੀ ਬੰਦਿਆਂ " ਦਾ ਘੇਰਾ ਪਿਆ ਤਾਂ ਓਹਦੇ ਲਈ ਤੁਸੀਂ ਦੋਸ਼ੀ ਹੋ ਕਿਓੰਕੇ ਤੁਸੀਂ ਓਹ ਜਗਾਹ ਖ਼ਾਲੀ ਛੱਡ ਦਿੱਤੀ ਤੇ ਸਰਕਾਰੀ ਬੰਦਿਆਂ ਨੇ ਅੱਗੇ ਹੋ ਕੇ ਮੱਲ ਲਈ
------ਨਾਲੇ ਇਹ ਸਾਰੇ ਸਿਰਫ 6 ਮਹੀਨੇ ਲਈ ਬਣਾਏ ਆ ਅਗਲੇ ਸਰਬੱਤ ਖਾਲਸਾ ਤੱਕ ---- ਆਓ ਅੱਗੇ ---ਤੁਰੋ ਸਾਰੇ ਜਣੇ ਇਕੱਠੇ ਹੋ ਕੇ ----ਛੱਡੋ ਆਪਣੀ ਆਪਣੀ ਆਕੜ -------
ਬਾਕੀ ਆਹ ਫੇਸਬੁੱਕੀ ਵੀਰ ਵੀ ਥੋੜੀ ਜਿਹੀ ਠੰਡ ਰੱਖਣ ---- ਕਿਸੇ ਨੇ ਤੁਹਾਨੂੰ ਆਜ਼ਾਦੀ ਪਲੇਟ ਚ ਰੱਖ ਨੇ ਨੀ ਦੇਣੀ ----- ਓਹਦੇ ਲਈ ਬਹੁਤ ਕੁਛ ਬਰਬਾਦ ਕਰਵਾਉਣਾ ਪੈਣਾਂ -----ਜੇਕਰ ਨੌਜਵਾਨਾਂ ਦੀਆਂ ਜਾਨਾਂ ਬਚਾ ਕੇ ਕੰਮ ਕਰਨਾ ਆ ਤਾ ਫਿਰ ਇਹਦੇ ਨਾਲੋਂ ਹੋਰ ਵਧੀਆ ਫ਼ੈਸਲੇ ਕਿਹੜੇ ਹੋ ਸਕਦੇ ਸੀ ਓਹ ਤੁਸੀਂ ਦੱਸ ਦਿਓ ---- ਐਵੇਂ ਰੌਲਾ ਨਾਂ ਪਾਈ ਜਾਓ ਕੇ ਜੀ ਆਹ ਹੋ ਗਿਆ ਔਹ ਹੋ ਗਿਆ , ਏਦਾਂ ਨੀ ਸੀ ਹੋਣੀ ਚਾਹੀਦੀ ਓਦਾਂ ਨੀਂ ਸੀ ਹੋਣੀ ਚਾਹੀਦੀ ------- ਸਗੋਂ ਆਹ ਦੱਸੋ ਕਿ ਕਿੱਦਾਂ ਹੋਣੀਂ ਚਾਹੀਦੀ ਸੀ ਜਿਹਦੇ ਨਾਲ ਤੁਹਾਡੇ ਕਾਲਜੇ ਠੰਡ ਪੈ ਜਾਂਦੀ ---- ਮੁੰਡੇ ਮਰਵਾਉਣੇ ਸੀ ??? ---- ਫਿਰ ਸਹੀ ਰਹਿੰਦਾ ਕੰਮ ?------ ਇੱਕ ਪਾਸੇ ਪਿੱਟਦੇ ਆ ਕੇ ਕੌਮ ਇਕੱਠੀ ਨੀਂ ਹੁੰਦੀ ਤੇ ਜੇ ਹੁਣ ਇਕੱਠੀ ਹੋਈ ਤਾਂ ਆਪ ਤੁਸੀਂ ਪਾੜ੍ਹ ਪਾਈ ਜਾਂਦੇ ਹੋ ----
ਕਿੰਨਾ ਚਿਰ ਹੋ ਗਿਆ ਸਾਰੀ ਕੌਮ ਨੂੰ ਇੱਕੋ ਰੋਣਾਂ ਰੋਂਦਿਆਂ ਕੇ ਕੌਮ ਕੋਲ ਕੋਈ ਲੀਡਰ ਹੈਨੀ , ਕੌਮ ਨੂੰ ਭਾਈ ਹਵਾਰੇ ਵਰਗਾ ਲੀਡਰ ਚਾਹੀਦਾ ------ ਤੇ ਜੇ ਹੁਣ ਭਾਈ ਹਵਾਰੇ ਨੂੰ ਬਣਾ ਦਿੱਤਾ ਤਾਂ ਕੀ ਗੁਨਾਹ ਹੋ ਗਿਆ ? ਦੱਸੋ ਹੋਰ ਕਿਹਨੂੰ ਬਣਾਉਂਦੇ ? ਲੀਡਰ ਏਦਾਂ ਈ ਮਿਲਦੇ ਹੁੰਦੇ ਆ ਕੌਮਾਂ ਨੂੰ -----ਆਉੰਗ ਸਾਨ ਸੁ ਕੀ ( ਬਰਮਾ ) ਅਤੇ ਨੈਲਸਨ ਮੰਡੇਲਾ ਵਰਗੇ ਲੀਡਰ ਵੀ ਜੇਲਾਂ ਚੋ ਈ ਮਿਲੇ ਆ ਦੂਜੀਆਂ ਕੌਮਾਂ ਨੂੰ-------
ਜਿਹਨਾਂ ਨੂੰ ਸਭ ਕੁਛ ਪਲੇਟ ਚ ਰੱਖਿਆ ਖਾਣ ਦੀ ਆਦਤ ਹੋਵੇ ਓਹਨਾਂ ਨੂੰ ਸਭ ਕੁਛ ਸੌਖਾ ਈ ਲਗਦਾ ਹੁੰਦਾ ਆ ਕੇ ਸ਼ਾਇਦ ਚਾਰ ਜੈਕਾਰੇ ਲਾਉਣ ਨਾਲ ਖਾਲਿਸਤਾਨ ਈ ਮਿਲ ਜਾਣਾ ਸੀ ----- ਸਵੇਰੇ ਖਾਲਸਾ ਪੰਥ ਦੇ ਚੁਣੇ ਗਏ ਜਥੇਦਾਰਾਂ ਨੂੰ ਰੋਕਣ ਲਈ ਮੱਕੜ ਨੇ SGPC ਟਾਸਕ ਫ਼ੋਰਸ ਇਕੱਠੀ ਕਰ ਲਈ ਆ ----ਲੱਗੋ ਮੂਹਰੇ ,ਦੇਖੀਏ ਤੁਹਾਡੀ ਕੁਰਬਾਨੀ -------,ਜੇ ਨਹੀਂ ਮੂਹਰੇ ਲੱਗ ਸਕਦੇ ਤਾਂ ਕੌਮ ਲਈ ਆਪਣੇ ਪ੍ਰੀਵਰ ਸ਼ਹੀਦ ਕਰਵਾਉਣ ਵਾਲੇ ਤੇ ਸਰਕਾਰ ਕੋਲੋਂ ਕਰੋੜਾਂ ਦੀਆਂ ਜਾਇਦਾਦਾਂ ਜਬਤ ਕਰਵਾਉਣ ਵਾਲੇ ਸਿੰਘਾਂ ਪ੍ਰਤੀ ਮਾੜਾ ਬੋਲਣਾਂ ਬੰਦ ਕਰੋ ------
---ਜਿੱਥੇ ਤੱਕ ਦਾਦੂਆਲ ਦੀ ਗੱਲ ਆ ਓਹ ਵੀ ਕਿਸੇ ਰਣਨੀਤੀ ਤਹਿਤ ਹੀ ਥਾਪਿਆ ਗਿਆ ਹੈ ----ਅੰਦਰੂਨੀ ਗੱਲਾਂ ਜਾਨਣ ਵਾਲੇ ਸਭ ਜਾਣਦੇ ਹਨ ਤੇ ਮੇਰੇ ਹਿਸਾਬ ਨਾਲ ਵੀ ਫੈਸਲਾ ਠੀਕ ਆ ----
ਹੋਰ ਸੁਣੋ ------- ਜੇਕਰ ਤੁਹਾਡੇ ਕਿਸੇ ਦੋਸਤ ਨੂੰ ਕੈੰਸਰ ਹੋਇਆ ਹੋਵੇ ਤੇ ਤੁਸੀਂ ਓਹਨੂੰ ਰੋਜ਼ ਸਵੇਰੇ ਸ਼ਾਮ ਫ਼ੋਨ ਕਰਕੇ ਇਹੀ ਕਹੀ ਜਾਓ ਕੇ ਯਾਰ ਤੈਨੂੰ ਤਾਂ ਕੈੰਸਰ ਆ , ਯਾਰ ਤੈਨੂੰ ਤਾਂ ਕੈੰਸਰ ਆ ਤਾਂ ਇਹਦੇ ਨਾਲ ਓਹਦਾ ਕੈੰਸਰ ਖਤਮ ਨੀਂ ਹੋਣ ਲੱਗਾ ----ਕੈੰਸਰ ਖ਼ਤਮ ਕਰਨ ਲਈ ਓਹਦਾ ਇਲਾਜ਼ ਕਰਵਾਉਣਾ ਪਊ ,ਓਹਨੂੰ ਕਿਸੇ ਦਵਾਈ/ਜੜ੍ਹੀ ਬੂਟੀ ਦੀ ਦੱਸ ਪਾਉਣੀ ਪਊ , ਕਿਸੇ ਡਾਕਟਰ ਕੋਲ ਆਪ੍ਰੇਸ਼ਨ ਲਈ ਲਿਜਾਣਾ ਪਊ ----ਵਾਰ ਵਾਰ ਕੈੰਸਰ ਆ , ਕੈੰਸਰ ਆ ਗਾਉਣ ਨਾਲ ਤੁਸੀਂ ਇਲਾਜ਼ ਦੀ ਬਜਾਏ ਓਹਨੂੰ ਜ਼ਿਆਦਾ ਬੀਮਾਰ ਕਰ ਰਹੇ ਹੋ ----------- ਜੇਕਰ ਤੁਹਾਡੇ ਕੋਲ ਕੈੰਸਰ ਦਾ ਕੋਈ ਵਧੀਆ ਇਲਾਜ਼ ਨਹੀਂ ਹੈ ਤਾਂ ਜਿਹੜਾ ਇਲਾਜ਼ ਓਹ ਕਰਵਾ ਰਿਹਾ ਹੈ ਫ਼ਿਲਹਾਲ ਓਹ ਕਰਵਾਉਣ ਚ ਓਹਦੀ ਮਦਦ ਕਰੋ --- ਨਹੀਂ ਤਾਂ ਓਹਦਾ ਇਲਾਜ਼ ਬੰਦ ਕਰਵਾ ਕੇ ਤੁਸੀਂ ਜਾਣੇ ਅਨਜਾਣੇ ਚ ਆਪਣੇ ਹੀ ਦੋਸਤ ਦੇ ਕਾਤਿਲ ਬਣ ਜਾਵੋਗੇ -------
---ਜੇਕਰ ਕੌਮ ਦਾ ਕੈੰਸਰ ਖਤਮ ਕਰਨਾਂ ਆ ਤਾਂ ਇਲਾਜ਼ ਤਾਂ ਦੱਸਣਾ ਈ ਪੈਣਾ ਤੁਹਾਨੂੰ ਕੇ ਕਿੱਦਾਂ ਖ਼ਤਮ ਹੋਊ ---- ਸਾਨੂੰ ਜਿਹੜਾ ਇਲਾਜ਼ ਮਿਲਿਆ ਅਸੀਂ ਓਹ ਕਰ ਲਿਆ ਫ਼ਿਲਹਾਲ ---- ਜੇਕਰ ਤੁਹਾਡੇ ਕੋਲ ਕੋਈ ਵਧੀਆ ਇਲਾਜ਼ ਹੈਗਾ ਤਾਂ ਦੱਸੋ -- ਨਹੀਂ ਤਾਂ ਚੁੱਪ ਕਰਕੇ ਜਿਹੜਾ ਇਲਾਜ਼ ਹੋ ਰਿਹਾ ਆ ਓਹਦਾ ਸਮਰਥਨ ਕਰੋ ----ਇਲਾਜ਼ ਚ ਵਿਘਨ ਪਾਉਣ ਵਾਲਾ ਕੌਮ ਦਾ ਖ਼ੈਰ -ਖਵਾਹ ਤਾ ਹੋ ਨੀ ਸਕਦਾ ,ਯਕੀਨਨ ਦੁਸ਼ਮਣ ਜ਼ਰੂਰ ਹੋਊ ----
"ਸੋਚ ਬਦਲੋ ਸੋਚ , ਤਕੜੇ ਹੋਵੋ ਤਕੜੇ , ਇਹ ਤਾਂ ਪਹਿਲੇ ਪਢ਼ਾਅ ਦੀ ਪਹਿਲੀ ਲੜ੍ਹਾਈ ਸੀ , ਜੇ ਹੁਣੇ ਈ ਢੇਰੀ ਢਾਹ ਕੇ ਖਿੱਲਰ ਗਏ ਤਾਂ ਸਾਰੀ ਕੀਤੀ ਕਰਾਈ ਖੂਹ ਚ ਪੈ ਜਾਊ , ਸਾਡੇ ਪੁਰਖਿਆਂ ਨੂੰ ਵੀ ਕਈ ਲੜ੍ਹਾਈਆਂ ਜਿੱਤਣ ਲਈ ਕਈ ਤਰਾਂ ਦੇ ਸਮਝੌਤੇ ਕਰਨੇ ਪਏ ਸੀ , ਇੱਕੋ ਲੜ੍ਹਾਈ ਚ ਈ ਜੇਕਰ ਸਾਰੀਆਂ ਜਿੱਤਾਂ ਨਸੀਬ ਹੁੰਦੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਏਨੀਆਂ ਲੜ੍ਹਾਈਆਂ ਨਾਂ ਲੜ੍ਹਨੀਆਂ ਪੈਂਦੀਆਂ "
ਰੋਣ ਪਿੱਟਣ ਬੰਦ ਕਰੋ ਯਾਰ ----ਸਿੰਘਾਂ ਦਾ ਕੰਮ ਚੜ੍ਹਦੀ ਕਲਾ ਚ ਰਹਿਣਾ ਹੁੰਦਾ ਆ ---ਹਰ ਵੇਲੇ ਮਰੂੰ ਮਰੂੰ ਕਰੀ ਜਾਣਾ ਸਿੱਖੀ ਨੀਂ ਹੁੰਦੀ ---"ਖਾਲਸਾ ਤਿਆਰ ਬਰ ਤਿਆਰ , ਚੜ੍ਹਦੀ ਕਲਾ ਵਾਲੀ ਲੀਹ ਤੇ ਚੱਲਿਆ ਕਰੋ "----- ਮਰ ਗਏ ਲੁੱਟ ਗਏ ਆਲਾ ਪਿੱਟ ਸਿਆਪਾ ਕਰਨ ਲਈ ਹੋਰ ਦੁਨੀਆਂ ਬਥੇਰੀ ਬੈਠੀ ਆ ------
ਅਪ੍ਰੈਲ 2016 ਚ ਹੋਣ ਵਾਲੇ ਸਰਬੱਤ ਖ਼ਾਲਸਾ ਦੀ ਤਿਆਰੀ ਚ ਲੱਗੋ , ਆਪਣੇ ਸੁਝਾਅ ਭੇਜੋ ਤਾਂ ਕਿ ਓਹਨਾਂ ਉੱਪਰ ਸਮਾਂ ਰਹਿੰਦਿਆਂ ਈ ਵਿਚਾਰ ਕੀਤੀ ਜਾ ਸਕੇ ਅਤੇ ਰਹਿ ਗਈਆਂ ਥੋੜਾਂ ਕਮੀਆਂ ਨੂੰ ਦੁਰ ਕੀਤਾ ਜਾ ਸਕੇ।
ਬਾਕੀ ਮੈਂ ਇੱਕ ਗੱਲ ਗਰੰਟੀ ਨਾਲ ਕਹਿ ਸਕਦਾ ਆ ਕੇ 95% ਸਿੱਖਾਂ ਨੇ ਮਤੇ ਨਹੀਂ ਪੜ੍ਹੇ ਹੋਣਗੇ ਅਜੇ ਤੱਕ ----- ਧਿਆਨ ਨਾਲ ਮਤੇ ਪੜ੍ਹੋ ਤੇ ਆਜੋ ਖੁੱਲ ਕੇ ਇੱਕ ਇੱਕ ਮਤੇ ਉੱਪਰ ਵਿਚਾਰ ਕਰੀਏ ਸੰਗਤਾਂ ਦੀ ਕਚਿਹਰੀ ਵਿੱਚ ਤਾਂ ਕਿ ਅਪ੍ਰੈਲ 2016 ਤੱਕ ਅਸੀਂ ਆਪਣੇ ਸਰਬ ਸੰਮਤੀ ਵਾਲੇ ਸੁਝਾਅ ਕਮੇਟੀ ਨੂੰ ਭੇਜ ਸਕੀਏ -----
" ਵਿਰੋਧ ਕਰਨ ਦੀ ਬਜਾਏ , ਫੈਂਸਲਾ ਲੈਣ ਵਾਲੀ ਪ੍ਰਣਾਲੀ ਦਾ ਹਿੱਸਾ ਬਣੋ "----
" ਇਹ ਨਾਂ ਪੁੱਛੋ ਕੇ ਕੌਮ ਨੇ ਤੁਹਾਡੇ ਲਈ ਕੀ ਕੀਤਾ ਹੈ , ਇਸ ਦੱਸੋ ਕੇ ਤੁਸੀਂ ਕੌਮ ਲਈ ਕੀ ਕਰ ਰਹੇ ਹੋ "
" ਚੜ੍ਹਦੀ ਕਲਾ ਚ ਰਹੋ "
ਧੰਨਵਾਦ ਸਹਿਤ ,
ਸਰਦਾਰ ਜਪ ਸਿੰਘ
10 ਨਵੰਬਰ 2015

Tuesday, 29 September 2015

ਜੇ ਤੁਸੀਂ ਵੀ ਹੋਣਾ ਚਾਹੁੰਦੇ ਹੋ ਇਟਲੀ 'ਚ ਪੱਕੇ ਤਾਂ ਪੜ੍ਹੋ ਇਹ ਖਬਰ!

ਜੇ ਤੁਸੀਂ ਵੀ ਹੋਣਾ ਚਾਹੁੰਦੇ ਹੋ ਇਟਲੀ 'ਚ ਪੱਕੇ ਤਾਂ ਪੜ੍ਹੋ ਇਹ ਖਬਰ!
ਰੋਮ (ਦਲਵੀਰ ਕੈਂਥ)- ਇਟਲੀ 'ਚ ਉਹਨਾਂ ਸਮੂਹ ਗੈਰ-ਕਾਨੂੰਨੀ ਵਿਦੇਸ਼ੀਆਂ ਲਈ ਇਹ ਖ਼ਬਰ ਬਹੁਤ ਹੀ ਅਹਿਮ ਹੈ ਜਿਹਨਾਂ ਦੇ ਰਿਸ਼ਤੇਦਾਰ ਇਟਾਲੀਅਨ ਨਾਗਰਿਕਤਾ ਹਾਸਿਲ ਚੁੱਕੇ ਹਨ ਅਤੇ ਉਹ ਆਪ ਬਿਨ੍ਹਾਂ ਪੇਪਰਾਂ ਤੋਂ ਇਟਲੀ 'ਚ ਧੱਕੇ ਖਾਣ ਲਈ ਮਜ਼ਬੂਰ ਹਨ। ਇਟਲੀ 'ਚ ਜਿਹੜੇ ਵਿਦੇਸ਼ੀ ਬਿਨਾਂ ਨਿਵਾਸ ਆਗਿਆ ਤੋਂ ਰਹਿ ਰਹੇ ਹਨ, ਜੇਕਰ ਉਨ੍ਹਾਂ ਦਾ ਦੇਸ਼ 'ਚ ਰਹਿਣ ਵਾਲਾ ਕੋਈ ਨੇੜ੍ਹੇ ਦਾ ਰਿਸ਼ਤੇਦਾਰ, ਜੋ ਕਿ ਇਟਾਲੀਅਨ ਨਾਗਰਿਕਤਾ ਪ੍ਰਾਪਤ ਕਰ ਇਟਾਲੀਅਨ ਨਾਗਰਿਕ ਬਣ ਚੁੱਕਾ ਹੋਵੇ, ਤਾਂ ਕੀ ਉਸ ਰਿਸ਼ਤੇਦਾਰ ਦੇ ਅਧਾਰ 'ਤੇ ਬਿਨਾਂ ਦਸਤਾਵੇਜ਼ਾਂ ਦੇ ਰਹਿਣ ਵਾਲਾ ਵਿਦੇਸ਼ੀ ਨਾਗਰਿਕ ਨਿਵਾਸ ਆਗਿਆ ਪ੍ਰਾਪਤ ਕਰਨ ਦੀ ਦਰਖ਼ਾਸਤ ਦੇ ਸਕਦਾ ਹੈ ਜਾਂ ਇਟਾਲੀਅਨ ਪੁਲਸ ਉਸ ਵਿਦੇਸ਼ੀ ਨਾਗਰਿਕ ਨੂੰ ਦੇਸ਼ ਨਿਕਾਲ ਦੇਣ ਦਾ ਹੁਕਮ ਸੁਣਾ ਸਕਦੀ ਹੈ?  ਇਟਲੀ 'ਚ ਰਹਿਣ ਵਾਲੇ ਦੂਸਰੀ ਡਿਗਰੀ ਦੇ ਨਾਗਰਿਕਾਂ (ਜਿਹੜੇ ਵਿਦੇਸ਼ੀ ਤੋਂ ਇਟਾਲੀਅਨ ਨਾਗਰਿਕ ਬਣੇ ਹਨ) ਦੇ ਰਿਸ਼ਤੇਦਾਰ ਜੋ ਉਨ੍ਹਾਂ ਦੇ ਨਾਲ ਰਹਿੰਦੇ ਹਨ ਅਤੇ ਨਿਵਾਸ ਆਗਿਆ ਤੋਂ ਬਿਨਾ ਹਨ, ਨੂੰ ਇਟਾਲੀਅਨ ਪੁਲਸ ਦੁਆਰਾ ਦੇਸ਼ 'ਚੋਂ ਬਾਹਰ ਜਾਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਸਗੋਂ ਉਹ ਪਰਿਵਾਰਕ ਅਧਾਰ ਉੱਤੇ ਨਿਵਾਸ ਆਗਿਆ ਦੀ ਮੰਗ ਕਰਨ ਦਾ ਅਧਿਕਾਰ ਰੱਖਦੇ ਹਨ।
ਲੈਜਿਸਲੇਟਿਵ ਡੀਕਰੀ ਨੰ: 286/98 ਦੇ ਇਮੀਗ੍ਰੇਸ਼ਨ ਸਬੰਧੀ ਬਣਾਏ ਕਾਨੂੰਨ ਅਨੁਸਾਰ, ਜਿਹੜੇ ਵਿਦੇਸ਼ੀ ਨਿਵਾਸ ਆਗਿਆ ਧਾਰਕ ਨਹੀਂ ਹਨ ਅਤੇ ਉਹ ਆਪਣੇ ਦੂਜੀ ਡਿਗਰੀ ਦੇ ਨਾਗਰਿਕ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ, ਤਾਂ ਇਟਾਲੀਅਨ ਪੁਲਸ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਉਸ ਨਾਗਰਿਕ ਨੂੰ ਦੇਸ਼ 'ਚੋਂ ਬਾਹਰ ਜਾਣ ਲਈ ਮਜਬੂਰ ਕਰੇ, ਬਲਕਿ ਪੁਲਸ ਨੂੰ ਉਸ ਵਿਦੇਸ਼ੀ ਨੂੰ ਪਰਿਵਾਰਕ ਨੀਤੀ ਅਧੀਨ ਨਿਵਾਸ ਆਗਿਆ ਪ੍ਰਦਾਨ ਕਰਵਾਉਣੀ ਲਾਜ਼ਮੀ ਹੈ। ਜਿਸ ਲਈ ਵਿਦੇਸ਼ੀ ਨਾਗਰਿਕ ਨੂੰ ਨਿਮਨਲਿਖਤ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ ਜਿਹਨਾਂ 'ਚ ਪਹਿਲਾਂ ਵਿਦੇਸ਼ੀ, ਇਟਲੀ 'ਚ ਰਹਿ ਰਹੇ ਦੂਜੀ ਡਿਗਰੀ ਦੇ ਨਾਗਰਿਕ (ਜੋ ਕਿ ਵਿਦੇਸ਼ੀ ਤੋਂ ਇਟਾਲੀਅਨ ਨਾਗਰਿਕ ਬਣਿਆ ਹੋਵੇ) ਦਾ ਰਿਸ਼ਤੇਦਾਰ ਹੋਣਾ ਚਾਹੀਦਾ ਹੈ। ਦੂਜਾ ਵਿਦੇਸ਼ੀ, ਆਪਣੇ ਦੂਜੀ ਡਿਗਰੀ ਦੇ ਇਟਾਲੀਅਨ ਨਾਗਰਿਕ ਦੇ ਨਾਲ ਉਸਦੇ ਅਵਾਸ ਸਥਾਨ 'ਤੇ ਹੀ ਰਹਿ ਰਿਹਾ ਹੋਵੇ, ਪੁਲਸ ਵੱਲੋਂ ਜਾਂਚ ਪੜ੍ਹਤਾਲ ਦੌਰਾਨ ਜੇਕਰ ਵਿਦੇਸ਼ੀ ਉਸ ਜਗ੍ਹਾ ਤੋਂ ਗੈਰ ਹਾਜ਼ਰ ਪਾਇਆ ਜਾਂਦਾ ਹੈ, ਤਾਂ ਪੁਲਸ ਵਿਦੇਸ਼ੀ ਦੀ ਨਿਵਾਸ ਆਗਿਆ ਦੀ ਮੰਗ ਨੂੰ ਰੱਦ ਕਰ ਸਕਦੀ ਹੈ।
ਜੇਕਰ ਇਟਲੀ 'ਚ ਰਹਿ ਰਿਹਾ ਵਿਦੇਸ਼ੀ ਜਿਹੜਾ ਆਪਣੇ ਦੂਜੀ ਡਿਗਰੀ ਦੇ ਨਾਗਰਿਕ ਰਿਸ਼ਤੇਦਾਰ ਦੇ ਅਧਾਰ 'ਤੇ ਨਾਗਰਿਕਤਾ ਦੀ ਮੰਗ ਕਰ ਰਿਹਾ ਹੈ, ਜੇ ਉਹ ਪੁਲਿਸ ਦੀ ਜਾਂਚ ਪੜ੍ਹਤਾਲ ਦੌਰਾਨ ਕਿਸੇ ਕੇਸ 'ਚ ਦੋਸ਼ੀ ਪਾਇਆ ਜਾਂਦਾ ਹੈ, ਜਿਸ ਨਾਲ ਕਿ ਦੇਸ਼ ਅਤੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਕੋਈ ਖਤਰਾ ਹੋਵੇ ਤਾਂ ਤੁਰੰਤ ਹੀ ਉਸਦੀ ਮੰਗ ਨੂੰ ਰੱਦ ਕਰ ਕੇ ਉਸ ਵਿਰੁੱਧ ਕਾਰਵਾਈ ਵੀ ਕੀਤੀ ਜਾ ਸਕਦੀ ਹੈ, ਜੇ ਅਜਿਹਾ ਨਹੀਂ ਹੈ ਤਾਂ ਪਹਿਲਾਂ ਦੱਸੀਆਂ ਦੋ ਸ਼ਰਤਾਂ ਲਾਗੂ ਰਹਿਣਗੀਆਂ। ਗੈਰ-ਕਾਨੂੰਨੀ ਵਿਦੇਸ਼ੀ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖ ਨਿਵਾਸ ਆਗਿਆ ਦੀ ਮੰਗ ਕਰ ਸਕਦਾ ਹੈ ਜਿਵੇ:-ਪਰਿਵਾਰਕ ਅਧਾਰ 'ਤੇ ਨਿਵਾਸ ਆਗਿਆ ਦੀ ਮੰਗ ਕਰਨ ਲਈ, ਵਿਦੇਸ਼ੀ ਨੂੰ, ਜਿਹੜੇ ਦਸਤਾਵੇਜ਼ ਇਟਾਲੀਅਨ ਨਾਗਰਿਕ ਨਾਲ ਵਿਦੇਸ਼ੀ ਨਾਗਰਿਕ ਦੇ ਰਿਸ਼ਤੇ ਨੂੰ ਨਿਰਧਾਰਤ ਕਰਦੇ ਹੋਣ ਨਾਲ ਖੁਦ ਕਸਤੂਰਾ (ਇਸ ਸਬੰਧੀ ਵਿਸ਼ੇਸ਼ ਅਧਿਕਾਰਕ ਪੁਲਿਸ ਸਟੇਸ਼ਨ) 'ਚ ਹਾਜ਼ਰ ਹੋਣਾ ਪਵੇਗਾ। ਧਿਆਨਦੇਣਯੋਗ ਹੈ ਕਿ ਇਸ ਕਾਨੂੰਨ ਸੰਬੰਧੀ ਨਿਵਾਸ ਆਗਿਆ ਪ੍ਰਾਪਤ ਕਰਨ ਦਾ ਇਛੁੱਕ ਬਿਨੇਕਾਰ ਨਿਵਾਸ ਆਗਿਆ ਪ੍ਰਾਪਤ ਕਰਨ ਲਈ ਭਰੀ ਜਾਣ ਵਾਲੀ ਆਮ ਕਿੱਟ ਦੁਆਰਾ ਦਰਖ਼ਾਸਤ ਨਹੀਂ ਦੇ ਸਕਦਾ, ਕਿਉਂਕਿ ਅਜਿਹੇ ਕੇਸਾਂ 'ਚ ਪੁਲਸ ਖੁਦ ਬਿਨੇਕਾਰ ਅਤੇ ਉਸਦੇ ਪਰਿਵਾਰ ਸਬੰਧੀ ਪੂਰੀ ਜਾਂਚ ਪੜ੍ਹਤਾਲ ਕਰਨ ਤੋਂ ਬਾਅਦ ਹੀ ਇਸਦਾ ਫੈਸਲਾ ਕਰਦੀ ਹੈ।
ਉਪਰੋਕਤ ਪਰਿਵਾਰਕ ਕੇਸ 'ਚ ਮਿਲਣ ਵਾਲੀ ਨਿਵਾਸ ਆਗਿਆ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ੀ ਨੂੰ ਦੂਸਰੇ ਕਾਨੂੰਨੀ ਤੌਰ 'ਤੇ ਰਹਿਣ ਵਾਲੇ ਨਾਗਰਿਕਾਂ ਦੀ ਤਰ੍ਹਾਂ ਸਿਹਤ ਸਹੂਲਤਾਂ ਅਤੇ ਕਾਨੂੰਨੀ ਤੌਰ 'ਤੇ ਕੰਮ ਕਰਨ ਦੇ ਅਧਿਕਾਰ ਪ੍ਰਾਪਤ ਹੋ ਜਾਂਦੇ ਹਨ।

ਸਰਸੇ ਵਾਲੇ ਸਾਧ ਦਾ ਸਲਾਬਤਪੂਰਾ ਡੇਰਾ ਕਿਵੇ ਬਣਿਆ ?

ਸਰਸੇ ਵਾਲੇ ਸਾਧ ਦਾ ਸਲਾਬਤਪੂਰਾ ਡੇਰਾ ਕਿਵੇ ਬਣਿਆ ?ਅਜ ਤੁਹਾਡੇ ਨਾਲ ਵਿਚਾਰ ਕਰਨੀ ਹੈ ਸਰਸੇ ਵਾਲੇ ਸਾਧ ਦਾ ਸਲਾਬਤਪੁਰਾ ਡੇਰਾ ਕਿਵੇ ਬਣਿਆ ਅਤੇ ਇਸ ਦੇ ਅੰਦਰ ਕੀ ਕੁਝ ਚਲਦਾਹੈ ਅਤੇ ਕਿਵੇ ਇਸ ਨੇ ਦਿਨਾ ਮਹੀਨਿਆ ਵਿਚ ਜੜਾਂ ਪਸਾਰੀਆਂਡੇਰਾ ਸਿਰਸਾ ਅਜ ਆਪਾਂ ਇਸ ਵਾਰੇ ਤੁਹਾਡੇ ਨਾਲ ਵਿਚਾਰ ਕਰਨੀ ਹੈ ਕਿ ਇਹ ਡੇਰਾ ਕਿਵੇ ਹੋਂਦ ਵਿਚ ਆਇਆ ਇਹ ਡੇਰਾ ਸਾਹ ਮਸਤਾਨੇ ਤੋ ਸ਼ੁਰੂ ਹੋਇਆ ਸੀ ਮਸਤਾਨੇ ਨੂ ਰਾਧਾ ਸਵਾਮੀਆਂ ਨੇ ਆਪਣੇ ਪ੍ਰਚਾਰ ਵਾਸਤੇ ਹਰਿਆਣੇ ਭੇਜਿਆ ਸੀ ਪਰ ਮਸਤਾਨੇ ਦੇ ਦਿਲ ਵਿਚ ਗੁਰੂ ਬਣਨਦੀ ਲਾਲਸਾ ਜਾਗੀ ਤਾ ਓਸ ਨੇ ਆਪਣਾ ਨਵਾਂ ਗੁਰੂ ਡੰਮ ਚਲਾ ਲਿਆ ਅਤੇ ਇਹਨਾ ਨੇ ਨਵਾਂ ਨਾਮ ਰਖ ਲਿਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਕਹਿਣਾ ਸ਼ੁਰੂ ਕਰ ਦਿਤਾ ਅਤੇ ਆਪਣਾ ਨਾਮ ਵੀ ਨਵਾਂ ਬਣਾ ਲਿਆ .ਸਾਹ ਮਸਤਾਨੇ ਤੋ ਬਾਹਦ ਇਸ ਗਦੀ ਦੇ ਦੋ ਵਾਰਿਸ ਬਣੇ ਇਕ ਸਤਨਾਮ ਸਿੰਘ ਅਤੇ ਇਕ ਮੈਨਜਰ ਸਾਹਿਬ ..ਜਦੋ ਗੱਦੀ ਸਤਨਾਮ ਸਿੰਘ ਨੂ ਮਿਲ ਗਈ ਤਾ ਮਨੈਜਰ ਸਾਹਿਬ ਨੇ ਨਵਾਂ ਡੇਰਾ ਬਣਾ ਲਿਆ ਕਾਲਿਆਂਵਾਲੀ ਮੰਡੀ ਕੋਲ ਜਗਮਾਲਵਾਲੀ ਓਸ ਦਾ ਫੇਰ ਕਦੇ ਜਿਕਰ ਕਰਾਂਗੇ ..ਸਤਨਾਮ ਸਿੰਘ ਤੋ ਬਾਹਦ ਇਹ ਗੁਰਮੀਤ ਸਿੰਘ ਨੂ ਗੱਦੀ ਮਿਲੀ ਇਹ ਗੱਦੀ ਗੁਰਮੀਤ ਸਿੰਘ ਨੂ ਕਿਵੇ ਮਿਲੀ ਇਸ ਵਾਰੇ ਕਈ ਸੰਕੇ ਹਨ |ਇਧਰ ਜਦੋ ਪੰਜਾਬ ਵਿਚ 1992 ਵਿਚ ਕੇ ਪੀ ਐਸ ਅਤੇ ਬੇਅੰਤ ਸਿੰਘ ਦਾ ਕਹਿਰ ਪੂਰੇ ਸਿਖਾਂ ਤੇ ਵਰਤ ਰਿਹਾ ਸੀ ਤਾ |ਇਸ ਸਾਧ ਨੂ ਓਸ ਵੇਲੇ ਦੇ ਮੁਖਮੰਤਰੀ ਬੇਅੰਤ ਸਿੰਘ ਦੀ ਬਹੁਤ ਥਾਪੜਾਸੀ ਅਤੇ ਇਹਨਾ ਦੀ ਸਹਿ ਤੇ ਇਸ ਸਾਧ ਨੇ ਪੰਜਾਬ ਵਿਚ ਖਾਸ ਕਰਕੇ ਮਾਲਵੇ ਵਿਚ ਪੈਰ ਪਸਾਰਨੇ ਸ਼ਰੂ ਕਰ ਦਿਤੇ |ਸਤਨਾਮ ਸਿੰਘ ਦੀ ਕੋਈ ਰਿਸ਼ਤੇਦਾਰ ਕੁੜੀ ਆਦਮਪੁਰੇ ਪਿੰਡ ਵਿਚ ਵਿਆਹੀ ਹੋਈ ਸੀ |ਜਿਹੜੇ ਆਦਮਪੁਰੇ ਵਾਲੇ ਸਨ ਇਸ ਕੁੜੀ ਦੇ ਸਹੁਰੇ ਹੋਣੀ ਤਿਨ ਭਰਾ ਸਨ ਜਿਹਨਾ ਦੇ ਘਰ ਸਲਾਬਤਪੁਰਾ ਆਦਮਪੁਰਾ ਸ਼ੜਕ ਤੇ ਸਾਉਥ ਵਾਲੇ ਪਾਸੇ ਨੂ ਹਨ .ਇਹਨਾ ਤੀਨੋ ਭਰਾਵਾਂ ਕੋਲ ਕਾਫੀ ਜਮੀਨ ਸੀ ਕਾਫੀ ਅਮੀਰ ਸਨ ਪਰ ਇਹਨਾ ਨੂ ਕੋਈ ਪਿੰਡ ਵਿਚ ਪੰਚਾਇਤ ਮੈਬਰ ਤਕ ਨਹੀ ਬਣਨ ਦਿੰਦਾ ਸੀ |ਕਿਓਂ ਕਿ ਪਿੰਡ ਵਿਚ ਇਹਨਾ ਦੀ ਕੋਈ ਬਹੁਤ ਪੁਛਦਸ ਨਹੀ ਸੀ |ਫੇਰ ਇਹਨਾ ਇਕ ਇਸ ਸਾਧ ਨਾਲ ਰਲ ਕੇ ਸਕੀਮ ਘੜੀ ਅਤੇ ਤੀਨੋ ਭਰਾਵਾਂ ਨੇ ਇਕ ਇਕ ਕਿਲਾ ਜਮੀਨ ਦਾ ਸਲਾਬਤ ਪੂਰੇ ਲੈਕੇ ਦਿਤਾ ਓਥੇ ਤਾ ਲਿਆ ਕਿਓਂ ਕਿ ਇਹਨਾ ਦਾ ਪਿੰਡ ਮੇਨ ਰੋਡ ਉਪਰ ਨਹੀ ਸੀ .ਸਲਾਬਤਪੂਰਾ ਮੇਨ ਰੋਡ ਤੇ ਸੀ ਅਤੇ ਸਲਾਬਤਪੂਰੇ ਦੀ ਜਮੀਨ ਰੇਤਲੀ ਹੋਣ ਕਰਕੇ ਸਸਤੀ ਵੀ ਸੀ |ਤਿਨ ਕਿਲੇ ਜਮੀਨ ਦੇ ਲੈਕੇ ਇਹਨਾ ਸਾਧ ਨੂ ਦੇ ਦਿਤੇ ਅਤੇ ਓਥੇ ਸਤਸੰਗ ਕਰਨਾ ਸ਼ੁਰੂ ਕਰ ਦਿਤਾ ਅਤੇ ਇਸ ਏਰੀਏ ਦੇ ਸਾਰੇ ਭੰਗੀ ਦਾਸਾਂ ਨੂ ਕਿਹਾ ਹੁਣ ਸਾਰੀ ਸੰਗਤ ਇਥੇ ਲੈਕੇ ਆਵੋ .ਹਰ ਐਤਵਾਰ ਹਜਾਰਾਂ ਦੇ ਹਿਸਾਬ ਨਾਲ ਸੰਗਤਾਂ ਆਉਣ ਲੱਗੀਆਂ |ਹੁਣ ਮੈ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨ ਲਗਿਆ ਹਾ ਵੀ ਇਹਨਾ ਥੋੜੇ ਸਾਲਾਂ ਵਿਚ ਤਿਨ ਏਕੜ ਜਮੀਨ ਤੋ ਤਿਨ ਸੌ ਏਕੜ ਕਿਵੇ ਬਣਾਈ ਹੈ |ਓਹ ਵੀ ਇਕ ਟੱਕ ਹੁਣ ਤੁਹਾਨੂ ਓਸ ਤਰੀਕਾ ਦਸਣ ਲਗਿਆ ਹਾ |ਇਹ ਕੀ ਕਰਦੇ ਨੇ ਜਦੋ ਇਹਨਾ ਦਾ ਸਤਸੰਗ ਹੁੰਦਾ ਹੈ ਅਤੇ ਇਹ ਸਾਰਿਆਂ ਨੂ ਇਹ ਨਿਰਦੇਸ ਦਿੰਦੇ ਨੇ ਜਿਸ ਨੇ ਵੀ ਜੰਗਲ ਪਾਣੀ ਜਾਨਾ ਹੈ ਨਾਲੇ ਲਗਦੇ ਖੇਤ ਵਿਚ ਜਾਨਾ ਹੈ | ਤੁਸੀਂ ਅੰਦਾਜਾ ਲਗਾਓ ਜੇਕਰ ਏਕੜ ਦੋ ਏਕੜ ਵਾਲੇ ਜਿਮੀਦਾਰ ਦੀ ਫਸਲ ਵਿਚ ਇਨੇ ਬੰਦੇ ਅਤੇ ਔਰਤਾ ਜੰਗਲ ਪਾਣੀ ਬੈਠ ਜਾਨ ਤੇ ਕੀ ਓਸ ਖੇਤ ਵਿਚ ਪੈਰ ਧਰਨ ਨੂ ਜਗ੍ਹਾ ਮਿਲੇਗੀ ਨਹੀ | ਫੇਰ ਇਹ ਜਦੋ ਨਾਲ ਲਗਦੇ ਖੇਤ ਵਾਲਾ ਇਹਨਾ ਨੂ ਓਲਾਮਾ ਦੇਣ ਆਉਂਦਾ ਹੈ ਤਾ ਇਹ ਓਸ ਨੂ ਕਹਿੰਦੇ ਹਨ ਜੇਕਰ ਤੇਰੇ ਦੋ ਏਕੜ ਹਨ ਇਹ ਜਮੀਨ ਸਾਨੂ ਦੇ ਦੇ ਅਸੀਂ ਤੈਨੂ ਪਾਸੇ ਕਿਤੇ ਇਸ ਤੋ ਦੁਗਣੀ ਜਮੀਨ ਲੈ ਦਿੰਦੇ ਹਾ .ਜਿਹੜਾ ਓਹ ਮਾਤੜ ਬੰਦਾ ਹੁੰਦਾ ਓਹ ਸੋਚਦਾ ਨਾਲੇ ਜਮੀਨ ਜਿਆਦਾ ਬਨੁ ਨਾਲੇ ਇਹਨਾ ਕੰਜਰਾਂ ਤੋ ਖਹਿੜਾ ਛੁਟ ਜਾਵੇਗਾ | ਇਸ ਤਰਾਂ ਇਹ ਵਧਦੇ ਵਧਦੇ ਦੋ ਸਾਲਾਂ ਵਿਚ ਸੌ ਏਕੜ ਤੋ ਉਪਰ ਪਹੁਚ ਗਏ |ਪਰ ਇਥੇ ਇਕ ਸਮਸਿਆ ਆ ਖੜੀ ਹੋਈ ਕਿ ਇਨਾ ਦਾ ਡੇਰਾਸ਼ੜਕ ਤੋ ਥੋੜਾ ਹਟਵਾ ਸੀ ਮੇਨ ਸ਼ੜਕ ਜਿਥੇ ਹੁਣ ਡੇਰੇ ਦਾ ਮੇਨ ਗੇਟਹੈ ਓਥੇ ਕਿਸੇ ਦੀ ਤਿਨ ਕਿਲੇ ਜਮੀਨ ਸੀ .ਪਰ ਓਹ ਬੰਦਾ ਬੜਾ ਜਿੱਦੀ ਸੀ ਕਹਿੰਦਾ ਜੋ ਮਰਜੀ ਹੋ ਜਾਵੇ ਪਰ ਮੈ ਤੁਹਾਨੂ ਜਮੀਨ ਨਹੀ ਦੇਣੀ ..ਓਸ ਦੀ ਜਿਦ ਕਾਰਨ ਇਹ ਡੇਰਾ ਦੋ ਸਾਲ ਲੇਟ ਬਣਿਆ ਬੜੀਟਰਾਈ ਕੀਤੀ ਬੜਾ ਲਾਲਚ ਦਿਤਾ ਇਹਨਾ ਨੇ ਪਰ ਓਹ ਬੰਦਾ ਨਹੀ ਮਨਿਆ| ਇਕ ਗਲ ਇਥੇ ਗੌਰਤਲਬ ਹੈ ਸਲਾਬਤਪੁਰੇ ਪਿੰਡ ਵਿਚੋ ਇਕ ਵੀ ਘਰ ਇਹਨਾ ਦੇ ਡੇਰੇ ਨਹੀ ਜਾਂਦਾ |ਓਸ ਸਮੇ ਇਹਨਾ ਡੇਰੇ ਵਾਲਿਆਂ ਦੀ ਇਨੀ ਝੜਾਈ ਸੀ ਕਿ | ਦਿਆਲਪੁਰੇ ਥਾਣੇ ਵਿਚ ਐਸ ਐਚ ਓ ..ਫੂਲ ..ਡੀ ਐਸ ਪੀ ..ਅਤੇ ਭਦੌੜ ਗ੍ਰਿਡ ਵਿਚ ਐਸ ਡੀ ਐਮ ਇਹਨਾ ਦੀ ਮਰਜੀ ਨਾਲ ਲਗਦਾ ਸੀ ਅਤੇ ਇਸ ਦੋਰਾਨ ਆਦਮਪੂਰੇ ਵਾਲਿਆਂ ਦੀ ਇਲਾਕੇ ਵਿਚ ਪੂਰੀ ਤੂਤੀ ਬੋਲਣ ਲੱਗੀ | ਗੱਲ ਮੈ ਓਥੇ ਹੀ ਲੈਕੇ ਆਵਾਂ ਜਿਹੜਾ ਜਿਮੀਦਾਰ ਇਹਨਾ ਨੂ ਜਮੀਨ ਨਹੀ ਸੀ ਦਿੰਦਾ ਓਸ ਕਰਕੇ ਇਹਨਾ ਦਾ ਡੇਰਾ ਵੱਡਾ ਬਣਨ ਵਿਚ ਦਿਕਤ ਆ ਰਾਹੀ ਸੀ ਜਿਹੜਾ ਹੁਣ ਬਣਿਆ ਹੋਇਆ ਹੈ | ਇਕ ਦਿਨ ਇਹਨਾ ਸਕੀਮ ਲਾਈ ਕਿ ਕੁਝ ਔਰਤਾਂ ਨੂ ਓਸ ਜਿਮੀਦਾਰ ਦੇ ਖੇਤ ਵਿਚ ਜੰਗਲ੍ਪਾਨੀ ਜਾਨ ਵਾਸਤੇ ਭੇਜ ਦਿਤਾ ਓਹ ਭਾਈ ਅਤੇ ਓਸ ਦੇ ਦੋ ਮੁੰਡੇ ਨਰਮਾ ਚੁਗ ਰਹੇ ਸਨ ਓਹਨਾ ਨੇ ਔਰਤਾਂਨੂ ਰੋਕਿਆ ਵੀ ਇਥੇ ਇਹ ਕਮ ਨਾ ਕਰੋ ਅਸੀਂ ਨਰਮਾ ਚੁਗਨਾ ਹੈ ਇਹ ਗੰਦਾ ਸਾਡੇ ਪੈਰਾਂ ਨੂ ਲੱਗੇਗਾ ..ਬਸ ਇਨੀ ਗੱਲ ਕਹਿਣ ਦੀ ਦੇਰ ਸੀ ਓਹਨਾ ਔਰਤਾਂ ਤੋ ਡੀ ਐਸ ਪੀ ਨੂ ਫੋਨ ਕਰਵਾ ਦਿਤਾ ਵੀ ਇਹਨਾ ਮੁੰਡਿਆ ਨੇ ਸਾਨੂ ਛੇੜਿਆ ਹੈ | ਬਸ ਆਕੇ ਮੁੰਡੇ ਸਮੇਤ ਓਹਨਾ ਦੇ ਪਿਓਂ ਦੇ ਚੁਕ ਕੇ ਸੀ ਆਈ ਸਟਾਫ਼ ਰਾਮਪੁਰਾ ਫੂਲ ਲਿਜਾ ਸ਼ੁੱਟੇ..ਓਨੀ ਦੇਰ ਕੁਟਦੇ ਰਹੇ ਜਿਨੀ ਦੇਰ ਓਹਨਾ ਨੇ ਜਮੀਨ ਦੇਣ ਵਾਸਤੇ ਹਾਮੀ ਨਹੀ ਭਰੀਜਦੋ ਓਹ ਜਮੀਨ ਡੇਰੇ ਨੂ ਮਿਲ ਗਈ ਤਾ ਫੇਰ ਇਹਨਾ ਨੀਹ ਪਥ ਰਖਣਾ ਸੀ ਡੇਰੇ ਤਵਿਚ ਲਖਾਂ ਲੋਕ ਇਕਠੇ ਕੀਤੇ ਡੇਰੇ ਤੋ ਇਟਾ ਦਾ ਭੱਠਾ ੨ ਕੁ ਕਿਲੋਮੀਟਰ ਸੀ ਸਾਰੇ ਭਠੇ ਦੀਆਂ ਇਟਾ ਲਿਆਕੇ ਦੋ ਦਿਨਾ ਵਿਚ ਇਹ ਕਿਲਾ ਨੁਮਾ ਡੇਰਾ ਖੜਾ ਕਰ ਦਿਤਾ ਜਿਸ ਦਾ ਨੀਹ ਪਥਰ ਇਸ ਗੁਰਮੀਤ ਸਿੰਘ ਨੇ ਆਪ ਰਖਿਆ ਸੀ |ਓਸ ਬਾਹਦ ਇਨਾ ਜਮੀਨ ਨੂ ਵੀਹ ਵੀਹ ਏਕੜ ਦੇ ਟੁਕੜਿਆਂ ਵਿਚ ਵੰਡਿਆ ਅਤੇ ਵੀਹ ਕਿਲਿਆਂ ਪਿਛੇ ਇਕ ਵੀਹ ਦੀ ਮੋਟਰ ਲਗਾਈ ਓਸ ਸਮੇ ਆਮ ਬੰਦੇ ਨੂ ਮੋਟਰ ਦਾ ਕਨੈਕਸ਼ਨ ਮਿਲਦਾ ਨਹੀ ਸੀ |ਪਰ ਇਹਨਾ ਨੂ ਕੋਈ ਘਾਟ ਨਹੀ ਸੀ ..ਫੇਰ ਇਕ ਮੋਟਰ ਤੇ ਇਕ ਕਮਰਾ ਪਾਕੇ ਇਕ ਭੰਗੀ ਦਾਸ ਨੂ ਓਥੇ ਪੱਕਾ ਹੀ ਬਿਠਾ ਦਿੰਦੇ ਸਨ ਇਹ ਭੰਗੀ ਦਾਸ ਛੜੇ ਛਾਂਟ ਹੁੰਦੇ ਹਨ|ਇਹਨਾ ਵਿਚੋ ਬਹੁਤੇ ਦਾਹੜੀ ਤਾ ਰਖਦੇ ਹਨ ਪਰ ਸਿਰ ਮੁਨ ਕੇ ਪੱਗ ਬੰਨ ਲੈਂਦੇ ਹਨ ਜਿਹਨਾ ਦੀ ਦਿਖ ਸਿਖਾਂ ਵਰਗੀ ਹੁੰਦੀ ਹੈ |ਅਤੇ ਇਹਨਾ ਭੰਗੀ ਦਾਸਾਂ ਦਾ ਮੁਕਾਬਲਾ ਹੁੰਦਾ ਹੈ ਕਿ ਫਸਲ ਵਧ ਕਢਕੇ ਦੇਵੇਗਾ ਓਸ ਨੂ ਮਹਾਰਾਜ ਜੀ ਵਲੋਂ ਇਨਾਮ ਮਿਲੇਗਾ ਅਤੇ ਇਹ ਇਸ ਫੂਕ ਵਿਚ ਆਕੇ ਜਿਆਦਾ ਮੇਹਨਤ ਕਰਦੇ ਹਨ |ਫੇਰ ਇਹ ਸਾਰੀ ਜਮੀਨ ਵਿਚ ਸਬਜੀਆਂ ਬੀਜਦੇ ਨੇ ਸਬਜੀ ਦੀ ਆਮਦਨ ਕਣਕ ਝੋਨੇ ਦੀ ਫਸਲ ਨਾਲੋ ਚਾਰ ਗੁਣਾ ਜਿਆਦਾ ਹੁੰਦੀ ਹੈ |ਪਰ ਸਬਜੀ ਤੇ ਖਰਚਾ ਕਾਹਦਾ ਹੁੰਦਾ ਲੇਬਰ ਦਾ ਲੇਬਰ ਇਹਨਾ ਨੂ ਫਰੀ ਮਿਲਦੀ ਹੈ ..ਸ਼ਰਧਾਲੂਆਂ ਦੇ ਰੂਪ ਵਿਚ .ਹੁਣ ਤੁਸੀਂ ਸੋਚੋ ਜੇਕਰ ਇਹਨਾ ਦੀ ਗੋਲਕ ਹੋਵੇ ਗੋਲਕ ਵਿਚ ਅਗਲਾ ਪੈਸੇ ਪਵੇਗਾ ਪੰਜ ਦਾ ਦਸ ਰੁਪਈਏ ..ਪਰ ਜੇਕਰ ਓਹੀ ਆਦਮੀ ਮੁਫਤ ਵਿਚ ਕੰਮ ਕਰੇਗਾ ਤਾ ਓਹ ਘਟੋ ਘਟ ੨੦੦ ਰੁਪਈਏ ਦਾ ਕੰਮ ਕਰੇਗਾ .ਸੋ ਦੇਖੋ ਆਮ ਗੁਰਦਵਾਰੇ ਨਾਲੋ ਕਿਨੇ ਗੁਣਾ ਜਿਆਦਾ ਆਮਦਨ ਹੋ ਗਈ ਫੇਰ ਕੋਈ ਲੰਗਰ ਨਹੀ ਮੁਫਤ ਓਥੇ ਚਾਹ ਵੀ ਟੋਕਣਾ ਤੇ ਮਿਲਦੀ ਹੈ ਥੋੜੀ ਸਸਤੀ ਹੁੰਦੀ ਹੈ ਪਰ ਹੁੰਦੀ ਮੁਲ ਹੈ |ਜਿਹੜੇ ਅਦਾਮ੍ਪੁਰੇ ਵਾਲੇ ਸੀ ਇਹਨਾ ਦਾ ਇਕ ਮੁੰਡਾ ਮੇਰੇ ਨਾਲ ਪੜਦਾ ਹੁੰਦਾ ਸੀ ਅਤੇ ਮੈਨੂ ਚੰਗੀ ਤਰਾਂ ਜਾਣਦਾ ਸੀ ..ਇਕ ਵਾਰ ਇਹਨਾ ਨੇ ਕਾਫੀ ਟਮਾਟਰ ਬੀਜੇ ਸਨ ..ਓਹਨਾ ਨੂ ਬਿਮਾਰੀ ਪੈ ਗਈ ..ਜਿਵੇ ਮੀਹ ਤੋ ਬਾਹਦ ਜੇਕਰ ਬਦਲ ਲਿਸ਼ਕ ਜਾਵੇ ਤਾ ਛੋਲਿਆਂ ਦੀ ਫਸਲ ਅਤੇ ਟਮਾਟਰਾਂ ਦੀ ਫਸਲ ਨੂ ਚਾਨਣੀ ਮਾਰ ਜਾਂਦੀ ਹੈ |ਇਸ ਤਰਾਂ ਹੀ ਇਹਨਾ ਨਾਲ ਹੋਇਆ ਇਹਨਾ ਦੇ ਟਮਾਟਰਾਂ ਨੂ ਚਾਨਣੀ ਮਾਰ ਗਈ | ਮੇਰੇ ਕੋਲ ਘਰ ਦੁਪਹਿਰੇ ਜਿਹੇ ਨੂ ਮੋਟਰਸਾਇਕਲ ਤੇ ਆ ਗਏ ਅਤੇ ਕਹਿੰਦੇ ਬਾਈ ਇਕ ਕਮ ਸੀ ਮੈ ਕਿਹਾ ਕੀ |ਕਹਿੰਦੇ ਯਾਰ ਡੇਰੇ ਵਿਚ ਟਮਾਟਰਾਂ ਨੂ ਬਿਮਾਰੀ ਜਿਹੀ ਪੈ ਗਈ ਤੂ ਆਕੇ ਦਸ ਕਿਹੜੀ ਸਪਰੇ ਕਰੀਏ .ਮੈ ਕਿਹਾ ਮੈ ਥੋੜੀ ਦੇਰ ਬਾਹਦ ਆਉਂਦਾ ਹਾ .ਮੈ ਮੋਟਰਸਾਇਕਲ ਚੁਕਿਆ ਅਤੇ ਡੇਰੇ ਪਹੁਚ ਗਿਆ | ਮੈਨੂ ਓਥੇ ਲੈ ਗਏ ਜਿਥੇ ਟਮਾਟਰ ਬੀਜੇ ਸਨ ਮੈ ਦੇਖਣ ਸਾਰ ਦਸਿਆ ਮੈਨ ਕਿਹਾ ਲਿਸ਼ਕ ਮਾਰ ਗਈ ਹੈ ..ਇਸ ਤੇ ਕਲ ਨੂ ਐਮ ੪੫ ਦੀ ਸਪਰੇ ਕਰਵਾ ਦੇਣਾ..ਕਹਿੰਦੇ ਕਲ ਨੂ ਕਿਓਂ ਮੈ ਕਿਹਾ ਹੁਣ ਤਾ ਦੁਪਹਿਰ ਹੋ ਗਈ ਹੈ.ਕਹਿੰਦੇ ਤੂ ਦਵਾਈ ਤੇ ਹਥ ਧਰ ਕਿਹੜੀ ਕਰਨੀ ਹੈ .ਬੰਦੇ ਤਾ ਢੋਲੀਆਂ ਪਾਕੇ ਖੜੇ ਨੇ ਮੇਰੇ ਦੇਖਦੇ ਦੇਖਦੇ ਵੀਹ ਤੋ ਪੰਝੀ ਬੰਦੇ ਸਪਰੇ ਕਰ ਰਹੇ ਸਨ |ਮਤਲਬ ਅੰਦਾਜਾ ਲਗਾਓ ਜਿਥੇ ਇਨੇ ਮੁਫਤ ਦੇ ਲੇਬਰ ਵਾਲੇ ਹੋਣ ਕਿਹੜਾ ਬਿਜਨਿਸ ਫੇਲ ਹੋ ਜਾਵੇਗਾ ਫੇਰ ਮੈ ਕਿਹਾ ਚਲਦਾ ਹਾ ਕਹਿੰਦੇ ਨਹੀ ਚਾਹ ਪੀਕੇ ਜਾਵੀ ਅਸੀਂ ਤੁਰਦੇ ਤੁਰਦੇ ਇਹਨਾ ਦੇ ਅੰਦਰ ਪਹੁਚ ਗਏ ਜਿਥੇ ਇਹਨਾ ਦੇ ਮੇਨ ਬੰਦੇ ਬੈਠਦੇ ਹਨ | ਜਿਥੇ ਆਮ ਇਹਨਾ ਦਾ ਸ਼ਰਧਾਲੂ ਵੀ ਨਹੀ ਜਾ ਸਕਦਾ ਹਾ | ਅਸੀਂ ਅੰਦਰ ਬੈਠ ਗਏ ਮੇਰੀ ਚੰਗੀ ਆਓ ਭਗਤ ਹੋ ਲੱਗੀ ਚਾਹ ਨਾਲ ਬਰਫੀ ਤੇ ਹੋਰ ਕੁਝ | ਇਨੇ ਨੂ ਇਕ ਇਹਨਾ ਦਾ ਚੇਲਾ ਅੰਦਰ ਆਇਆ ਕਹਿੰਦਾ ਜੀ ਸੰਗਤ ਦੇ ਦੋ ਟ੍ਰਕ ਆਏ ਨੇ ਓਹ ਸਰਸੇ ਨੂ ਚੱਲੇ ਨੇ ਆਪਾਂ ਕੁਝ ਕਰਵਾਉਣਾ ਹੈ ?ਜਿਹੜਾ ਅੰਦਰ ਵੱਡਾ ਚੌਧਰੀ ਬੈਠਾ ਸੀ ਮੈ ਨਾ ਭੁਲ ਗਿਆ .ਓਹ ਕਹਿੰਦਾ ਇਸ ਤਰਾ ਕਰ ਜਵਾਨ ਬੀਬੀਆਂ ਅਤੇ ਨੌਜਵਾਨ ਮੁੰਡਿਆ ਨੂ ਉਤਾਰ ਲੈ ਓਹਨਾ ਤੋ ਕਮ ਕਰਵਾਵਾਂਗੇ.ਬਾਕੀਆਂ ਨੂ ਸਰਸੇ ਨੂ ਤੋਰ ਦੇ ਆਪੇ ਧੱਕੇ ਖਾ ਕੇ ਮੁੜ ਆਉਣਗੇ | ਮੈ ਤੁਹਾਨੂ ਤਾ ਦਸ ਰਿਹਾ ਜਿਹੜੇ ਡੇਰਿਆਂ ਦੇ ਅੰਦਰ ਸੰਤ ਬਾਬੇ ਅਤੇ ਚੌਧਰੀ ਬੈਠੇ ਨੇ ਓਹ ਆਪਣੇ ਸ਼ਰਧਾਲੂਆਂ ਨੂ ਇਕ ਕੁਤੇ ਬਿਲੀਆਂ ਤੋ ਵਧ ਨਹੀ ਸਮਝਦੇ ਥੋੜੀ ਦੇਰ ਬਾਹਦ ਫੇਰ ਓਹੀ ਚੇਲਾ ਆਇਆ ਕਿਓਂ ਕਿ ਆਮ ਬੰਦੇ ਨੂ ਅੰਦਰ ਆਉਣ ਦੀ ਇਜਾਜਤ ਨਹੀ ਸੀ |ਪਰ ਜੋ ਨਜਾਰਾ ਮੈ ਅੰਦਰ ਬੈਠ ਕੇ ਦੇਖ ਰਿਹਾ ਸੀ ਓਹ ਹੈਰਾਨ ਕਰਨ ਵਾਲਾ ਸੀ ਖਾਲਸ ਅਫੀਮ ਜਿਨੀ ਮਰਜੀ ਖਾਓ .ਇਕ ਚੇਲਾ ਆਕੇ ਵੱਡੇ ਭੰਗੀ ਦਾਸ ਨੂ ਕਹਿੰਦਾ ਜੀ ਬੀਬੀਆਂ ਨੂ ਕਿਹੜੇ ਕੰਮ ਲਾਉਣਾ ਹੈ..ਕਹਿਦਾ ਇਹੋ ਕਰ ਜਿਹੜੀਆਂ ਪੜੀਆਂ ਲਿਖਿਆ ਅਤੇ ਚੰਗੇ ਘਰਾਂ ਜਾ ਹਿੰਦੂ ਬਾਣੀਆ ਦੀਆਂ ਜਨਾਨੀਆਂ ਨੇ ਓਹਨਾ ਨੂ ਛਾਂ ਵਿਚ ਮਿਰਚਾ ਡੂੰਗਨ ਲਾ ਦੇ ਨਾਲੇ ਆਪਣਾ ਦਿਲ ਲਗਿਆ ਰਹੇਗਾ .ਜਿਹੜੀਆ ਮਜਬਹਨਾਹਨ ( ਮੁਆਫ਼ ਕਰਨਾ ਮੈਨੂ ਇਹ ਸ਼ਬਦ ਵਰਤਣਾ ਪਿਆ )ਓਹਨਾ ਨੂ ਮੱਕੀ ਗੁਡਣ ਲਾ ਦੇ .ਓਥੇ ਕੰਮ ਵੀ ਜਾਤਾਂ ਦੇ ਅਧਾਰਤ ਦਿਤੇ ਜਾਂਦੇ ਹਨ|ਦੇਖ ਲਓ ਇਹਨਾ ਦੀ ਸੋਚ ਇਕ ਵਾਰ ਇਹਨਾ ਨੇ ਸਲਾਬਤਪੁਰੇ ਪਿੰਡ ਸਾ ਸਾਹਨ ਵੀ ਮਾਰ ਦਿਤਾ ਸੀ ਕਹਿੰਦੇ ਸਾਡਾ ਉਜਾੜਾ ਕਰਦਾ ਸੀ .ਆਪਣੇ ਖੇਤ ਵਿਚ ਲਘਦਾ ਸਰਕਾਰੀ ਖਾਲਾ ਵੀ ਬੰਦ ਕਰਵਾ ਦਿਤਾ ਸਰਕਾਰੀ ਜੋਰ ਨਾਲ | ਫੇਰ ਬਠਿੰਡੇ ਮੰਡੀ ਵਿਚੋ ਇਹਨਾ ਦੇ ਟ੍ਰਕ ਵਾਲੇ ਡ੍ਰਾਈਵਰ ਦਾ ਫੋਨ ਆ ਗਿਆ ਜਿਹੜਾ ਆਲੂ ਲੈਕੇ ਬਠਿੰਡੇ ਸਬਜੀ ਮੰਡੀ ਗਿਆ ਸੀ .ਓਹ ਕਹਿੰਦਾ ਜੀ ਆਲੂ ਤਾ ਅਜ ਇਕ ਰੁਪਈਏ ਨੂ ਕਿਲੋ ਬਿਕਦੇ ਹਨ ਕੀ ਕਰੀਏ .ਤਾ ਭੰਗੀ ਦਾਸ ਡ੍ਰਾਈਵਰ ਨੂ ਕਹਿੰਦਾ ਬੇਚੀ ਨਾ ਮੈ ਭਗਤੇ ਫੋਨ ਕਰਦੇ ਓਥੇ ਟ੍ਰਕ ਲੈਕੇ ਆ ਜਾ .ਤਾ ਮੇਰੇ ਦੇਖਦੇ ਦੇਖਦੇ ਭਗਤੇ ਵਾਲੇ ਭੰਗੀ ਦਾਸ ਨੂ ਫੋਨ ਕੀਤਾ ਕਿ ਟ੍ਰਕ ਆਉਂਦਾ ਆਲੂਆਂ ਦਾ ਤਿਨ ਰੁਪਈਏ ਕਿਲੋ ਪ੍ਰਸ਼ਾਦ ਕਹ ਕੇ ਆਲੂ ਵੇਚਦੇ ਸਾਰੇ ...ਮਤਲਬ ਜਿਹੜੇ ਆਲੂ ਮੰਡੀ ਵਿਚ ਇਕ ਰੁਪਈਏ ਵਿਕਦੇਸੀ ਓਹ ਤਿਨ ਰੁਪਈਏ ਕਿਲੋ ਪ੍ਰਸ਼ਾਦ ਕਹ ਕੇ ਵੇਚ ਦਿਤੇ ਤੇ ਸਾਡੇ ਮੂਰਖ ਲੋਕ ਦੇਖੋ ਦੇਖੀ ਖਰੀਦ ਰਹੇ ਹਨ |ਮੈ ਦੇਖ ਕੇ ਅਤੇ ਸੁਣ ਕੇ ਹੈਰਾਨ ਹੋ ਗਿਆ ਇਹਨਾ ਦੀ ਸੋਚ ਕਿਨੀ ਗੰਦੀ ਹੈ ਪਹਿਲਾਂ ਮੈਨੂ ਇਹਨਾ ਵਾਰੇ ਇਨਾ ਪਤਾ ਨਹੀ ਸੀ ਪਰ ਆਹ ਸਭ ਕੁਝ ਦੇਖ ਕੇ ਮੈਨੂ ਬਹੁਤ ਨਫਰਤ ਹੋਈ ਇਹਨਾ ਨਾਲ |ਮੈ ਚਾਹ ਪੀਤੀ ਤਾ ਤੁਰਨ ਲੱਗਾ ਓਸ ਸਮੇ ਮੈ ਮੋਨਾ ਸੀ ਮੈਨੂ ਜਿਹੜਾ ਮੁੰਡਾ ਬੁਲਾ ਕੇ ਲੈਕੇ ਗਿਆ ਸੀ ਤੁਰਨ ਲੱਗੇ ਨੂ ਕਹਿੰਦਾ ਤੂ ਵੀ ਨਾਮ ਲੈ ਲਾ ਹੁਣ |(ਮੈ ਦਿਲ ਵਿਚ ਕਿਹਾ ਤੂ ਨਾਮ ਨੂ ਰੋਨਾ ਮੈ ਤੁਹਾਡੇ ਪੈਰ ਨਹੀ ਪਾਉਂਦਾ ਆਕੇ..ਬੇਹਰੂਪੀਏ ਕਿਸੇ ਥਾਂ ਦੇ ) ਮੈ ਕਿਹਾ ਯਾਰ ਆਪਾਂ ਨਹੀ ਇਹੋ ਜਿਹੇ ਪੰਗੇ ਵਿਚ ਪੈਂਦੇ ਆਪਾਂ ਤਾ ਗੁਰੂ ਗਰੰਥ ਸਾਹਿਬ ਨੂ ਮਨਨ ਵਾਲੇ ਬੰਦੇ ਹਾ .ਕਹਿਦਾ ਨਾਮ ਵੀ ਗੁਰੂ ਗਰੰਥ ਸਾਹਿਬ ਦਾ ਦਿੰਦੇ ਨੇ ..ਮੈ ਕਿਹਾ ਛਡ ਯਾਰ ਆਪਾਂ ਨਹੀ ਪੈਣਾ ਇਸ ਝਮੇਲੇ ਵਿਚ .ਮੈ ਸ਼ੁਕਰ ਕਰਦਾ ਪ੍ਰਮਾਤਮਾ ਦਾ ਜਿਹੜਾ ਮੈਨੂ ਇਹਨਾ ਦੇ ਚੁੰਗਲ ਵਿਚ ਫਸਦੇ ਫਸਦੇ ਨੂ ਕਢ ਲਿਆਇਆ |ਇਹ ਜਿਹੜੀ ਵੀ ਫਸਲ ਬੀਜਦੇ ਹਨ ਜਿਵੇਮੱਕੀ ਬੀਜਦੇ ਹਨ ਤਾ ਇਹ ਬੱਸ ਅੱਡਿਆਂ ਵਿਚ ਭੂਨ ਕੇ ਛਲਿਆ ਵੇਚਦੇ ਹਨ ..ਜੇਕਰ ਮੁਗਫਲੀ ਬੀਜਦੇ ਹਨ ਤਾ ਮੁਗਫਲੀ ਭੂਨ ਕੇ ਓਸ ਬਹੁਤ ਪੈਸਾ ਕਮਾਉਂਦੇ ਹਨ | ਅਜ ਕਲ ਇਹਨਾ ਮਝਾ ਬਹੁਤ ਰਖੀਆਂ ਹੋਈਆਂ ਹਨ ਜਿਹਨਾ ਨੂ ਪਾਲਦੇ ਵੀ ਸ਼ਰਧਾਲੂ ਹਨ ਚੋਂਦੇ ਵੀ ਸਰਧਾਲੂ ਅਤੇ ਖੋਆ ਕਢ ਕੇ ਵੇਚਦੇ ਹਨ ..ਫੇਰ ਇਹਨਾ ਨੇ ਸਰਸੇ ਡੇਰੇ ਅਤੇ ਸਲਾਬਤ ਪੂਰਾ ਡੇਰੇ ਵਿਚ ਕਰਿਆਣੇ ਦੀਆਂ ਦੁਕਾਨਾ ਖੋਲੀਆਂ ਹਨ | ਖਾਦ ਅਤੇ ਸਪਰੇ ਦੀਆਂ ਵੀ ਦੁਕਾਨਾ ਹਨ ਅਗਿਓ ਇਹ ਇਹ ਕਹ ਕੇ ਲੈਂਦੇ ਹਨ ਕਿ ਅਸੀਂ ਡੇਰੇ ਵਾਸਤੇ ਲੈਣਾ ਸਮਾਂਨ ਅਤੇ ਟੈਕ੍ਸ ਤੋ ਬਿਨਾ ਖਰੀਦਦੇ ਹਨ ਪਰ ਇਹ ਸਮਾਨ ਅੱਗੇ ਦੁਕਾਨਾ ਤੇ ਆਮ ਬਜਾਰ ਨਾਲੋ ਸਸਤਾ ਵੇਚ ਦਿੰਦੇ ਹਨ | ਇਹ ਕਰੋੜਾ ਰੁਪਈਏ ਦਾ ਟੈਕ੍ਸ ਚੋਰੀ ਕਰ ਰਹੇ ਹਨ | ਇਹ ਲੋਕਾਂ ਦੇ ਨਾਲ ਨਾਲ ਸਰਕਾਰ ਨੂ ਵੀ ਕਰੋੜਾ ਦਾ ਚੂਨਾ ਲਾ ਰਿਹਾ ਹੈ |ਕਹਿਣ ਦਾ ਭਾਵ ਇਹ ਹੈ ਕਿ ਇਹ ਜੋ ਸਰਸੇ ਵਾਲੇ ਦੇ ਡੇਰੇ ਕਿਵੇ ਤਰੱਕੀ ਕਰਦੇ ਹਨ ਆਮ ਲੋਕਾਂ ਵਾਸਤੇ ਇਹਨਾ ਦੀ ਕੀ ਸੋਚ ਹੈ | ਇਹ ਆਮ ਲੋਕਾਂ ਦਾ ਕਿਵੇ ਸੋਸ਼ਣ ਕਰਦੇ ਹਨ |ਇਹ ਤੁਹਾਡੇ ਨਾਲ ਅੰਦਰਲੀਆ ਗੱਲਾਂ ਸਾਂਝੀਆ ਕੀਤੀਆਂ ਹਨ |ਇਕ ਗੱਲ ਹੋਰ ਇਹਨਾ ਦੇ ਇਹ ਭੰਗੀ ਦਾਸ ਕਿਵੇ ਮੁਫਤ ਵਿਚ ਟਿਕਦੇ ਹਨ ..ਓਹਨਾ ਦਾ ਕਾਰਨ ਕਈ ਲੋਕ ਕਵਾਰੀਆਂ ਕੁੜੀਆਂ ਪੰਦਰਾਂ ਦਿਨ ਮਹੀਨੇ ਮਹੀਨੇ ਵਾਸਤੇ ਇਹਨਾ ਦੇ ਡੇਰਿਆਂ ਵਿਚ ਛਡ ਜਾਂਦੇ ਨੇ | ਜਿਹੜੇ ਏਜਾਸ਼ ਕਿਸਮ ਦੇ ਲੋਕ ਨੇ ਓਹ ਇਸ ਕੰਮ ਦੇ ਬਦਲੇ ਜਾਂਦੇ ਨੇ ਇਹਨਾ ਦੇ ਡੇਰਿਆਂ ਵਿਚ |ਜਿਹੜਾ ਮਰਜੀ ਨਸ਼ਾ ਅਤੇ ਇਲਾਕੇ ਵਿਚ ਦੇਹ ਵਿਓਪਾਰ ਚਲਾਉਣ ਵਾਲੇ ਦੱਲੇ ਤੁਹਾਨੂ ਆਮ ਮਿਲਣ ਗੇ ਇਹਨਾ ਡੇਰਿਆਂ ਵਿਚ | ਕਿਓ ਕਿ ਨਾ ਪੋਲਿਸ ਦਾ ਖਤਰਾ ਨਾ ਕੋਈ ਹੋਰ ਅਜ ਕਲ ਤਾ ਇਹਨਾ ਡੇਰੇ ਦੇ ਆਲੇ ਦੁਆਲੇ ਪੋਲਿਸ ਦਾ ਪਹਿਰਾ ਹੈ |ਮੈ ਤੁਹਾਡੇ ਨਾਲ ਇਹ ਅੰਦਰਲੀ ਗੱਲ ਤਾ ਸਾਂਝੀ ਕੀਤੀ ਹੈ ਕਿ ਜੋ ਡੇਰੇਦਾਰ ਨੇ ਭਾਵੇ ਓਹ ਸਿਖੀ ਪਹਿਰਾਵੇ ਵਾਲੇ ਹਨ ਭਾਵੇ ਓਹ ਸਰਸੇ ਵਾਲੇ ਵਰਗੇ,ਬਿਆਸ ਵਾਲੇ ਵਰਗੇ ਇਹ ਸਾਰੇ ਸਿਖੀ ਦੇ ਦੁਸ਼ਮਨ ਅਤੇ ਇਕ ਸਫਲ ਬਿਜਨਿਸ ਮੈਨ ਹਨ ਜਿਹੜੇ ਲੋਕਾਂ ਦਾ ਖੂਨ ਚੂਸ ਕੇ ਆਪ ਕਮਾਈ ਕਰ ਰਹੇਂ ਹਨ | ਜਿਨੀ ਅਜ ਧਰਮ ਦੇ ਨਾਮ ਤੇ ਲੁਟ ਹੋ ਰਹੀ ਹੈ ਓਨੀ ਕਿਸੇ ਖੇਤਰ ਵਿਚ ਨਹੀ ਹੈ | ਇਹ ਸਾਧ ਸੰਤ ਇਕ ਚਲਾਕ ਕਿਸੇਮ ਦੇ ਲੋਕ ਨੇ ਜੋ ਆਮ ਲੋਕਾਂ ਨੂ ਇਕ ਪਾਲਤੂ ਕੁਤੇਤੋ ਵਧ ਕੁਝ ਨਹੀ ਸਮਝਦੇ | ਸੋ ਮੇਰੀ ਤਾ ਬੇਨਤੀ ਇਹੋ ਹੈ ਕਿ ਜੋ ਵੀ ਇਨਸਾਨ ਚਾਹੇ ਓਹ ਕਿਸੇ ਵੀ ਧਰਮ ਦਾ ਹੈ |ਇਹਨਾ ਦੇ ਡੇਰਿਆਂ ਵਿਚੋ ਬਚੋ .ਇਹ ਅਜਿਹੇ ਸੱਪ ਨੇ ਜਿਹਨਾ ਦਾ ਡੰਗਿਆ ਪਾਣੀ ਵੀ ਨਹੀਮੰਗਦਾ | ਇਸ ਸਾਧ ਦੇ ਜਿਹੜੇ ਹੋਰ ਕਾਰਨਾਮੇ ਹਨ ਓਹ ਤੁਸੀਂ ਹਰ ਰੋਜ ਅਖਬਰਾਂ ਵਿਚ ਪੜਦੇ ਹੋ |ਓਸ ਤੋ ਥੋੜੀ ਦੇਰ ਬਾਹਦ ਮੈ ਬਾਹਰ ਆ ਗਿਆ .ਫੇਰ ਕਈ ਸਾਲਾਂ ਬਾਹਦ ਪਤਾ ਲਗਿਆ ਜਦੋ ਇਸ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ ..ਪਰ ਓਸ ਵਿਚ ਵੀ ਸਿਖ ਕੌਮ ਦਾ ਬਹੁਤ ਭਲਾ ਹੋਇਆ ਜੋ ਇਸ ਦੀ ਅਸਲੀਅਤ ਲੋਕਾਂ ਸਾਹਮਣੇ ਆ ਗਈ ਨਹੀ ਤਾ ਸੀ ਅਜ ਤਕ ਸਿਖ ਕੌਮ ਦਾ ਬਹੁਤ ਨੁਕਸਾਨ ਕਰ ਦੇਣਾ ਸੀ ਅੰਦਰੋ ਅੰਦਰੀ |ਗੱਲ ਮੁਕਦੀ ਹੈ ਇਹ ਹੈ ਕਿ ਸਰਕਾਰਾ ਦੀ ਸਹਿ ਨਾਲਡੇਰੇ ਪਲਦੇ ਨੇ ..ਇਹਨਾ ਨੂ ਪੂਰੀ ਸਰਕਾਰੀ ਸੁਰਖਿਆ ਅਤੇ ਸਹੂਲਤਾਂ ਦਿਤਿਆਂ ਜਾਂਦੀਆਂ ਨੇ .ਇਹ ਸੀ ਸਿਰਸੇ ਵਾਲੇ ਦੇ ਡੇਰੇਦੀ ਅੰਦਰਲੀ ਕਹਾਣੀ |ਬਾਹਰਲੀਆਂ ਕਹਾਣੀਆ ਤਾ ਤੁਸੀਂ ਬਹੁਤ ਸੁਣੀਆ ਹੋਣਗਿਆ ਇਹ ਡੇਰਾ ਕਿਸ ਨੇ ਬਣਾਇਆ ਕਿਸ ਨੇ ਸਿਖਾਂ ਵਾਸਤੇ ਕੰਡੇ ਬੀਜੇ ਅਤੇ ਇਹਨਾ ਦੀ ਅੰਦਰਲੀ ਸੋਚ ਇਕ ਸਿਖ ਵਾਸਤੇਨਹੀ ਹਿੰਦੁਆਂ ਵਾਸਤੇ ਵੀ ਕੀ ਹੈ .ਇਹ ਆਮ ਲੋਕਾਂ ਨੂ ਕਮ ਵਾਸਤੇ ਜਮੁਰੀਆਂ ਦੀ ਤਰਾਂ ਨਚਾ ਰਹੇ ਹਨ | ਅਤੇ ਪੈਸੇ ਕਮਾ ਰਹੇ ਹਨ | ਇਸ ਤੋ ਵਧ ਕੁਝ ਨਹੀ .ਅਜ ਡੇਰਿਆਂ ਦੇ ਅੰਦਰਲੀ ਸਚਾਈ ਤੁਹਾਡੇ ਸਾਹਮਣੇ ਰਖੀ ਹੈ ਉਮੀਦ ਹੈ ਤੁਸੀਂ ਆਪ ਵੀ ਅਤੇ ਆਪਣੇ ਪਰਿਵਾਰਾਂਨੂ ਵੀ ਇਹਨਾ ਡੇਰਿਆਂ ਤੋ ਬਚਾ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਲੜ ਲਾਵੋਗੇ .ਇਹ ਮੇਰੀ ਬਨੇਤੀ ਹੈ ਅਰਜੋਈ ਹੈ..........................ਦਾਸ .. ਦਲਜੀਤ ਸਿੰਘ ਇੰਡਿਆਨਾਜਰੂਰੀ ਸੂਚਨਾ : ਇਸ ਲੇਖ ਨੂ ਕੋਈ ਵੀ ਕਾਪੀ ਕਰਕੇ ਕਿਸੇ ਵੀ ਅਖਬਾਰ ਰਸਾਲੇ ਵਿਚ ਛਾਪ ਸਕਦਾ ਹੈ ..ਪਰ ਕਿਰਪਾ ਕਰਕੇ ਇਸ ਵਿਚੋ ਕੋਈ ਸ਼ਬਦ ਆਪਣੀ ਲੋੜ ਮੁਤਾਬਕ ਕਟਣ ਦੀ ਖੇਚਲ ਨਾ ਕਰੇ .