ਜੇ ਤੁਸੀਂ ਵੀ ਹੋਣਾ ਚਾਹੁੰਦੇ ਹੋ ਇਟਲੀ 'ਚ ਪੱਕੇ ਤਾਂ ਪੜ੍ਹੋ ਇਹ ਖਬਰ!
ਰੋਮ (ਦਲਵੀਰ ਕੈਂਥ)- ਇਟਲੀ 'ਚ ਉਹਨਾਂ ਸਮੂਹ ਗੈਰ-ਕਾਨੂੰਨੀ ਵਿਦੇਸ਼ੀਆਂ ਲਈ ਇਹ ਖ਼ਬਰ ਬਹੁਤ ਹੀ ਅਹਿਮ ਹੈ ਜਿਹਨਾਂ ਦੇ ਰਿਸ਼ਤੇਦਾਰ ਇਟਾਲੀਅਨ ਨਾਗਰਿਕਤਾ ਹਾਸਿਲ ਚੁੱਕੇ ਹਨ ਅਤੇ ਉਹ ਆਪ ਬਿਨ੍ਹਾਂ ਪੇਪਰਾਂ ਤੋਂ ਇਟਲੀ 'ਚ ਧੱਕੇ ਖਾਣ ਲਈ ਮਜ਼ਬੂਰ ਹਨ। ਇਟਲੀ 'ਚ ਜਿਹੜੇ ਵਿਦੇਸ਼ੀ ਬਿਨਾਂ ਨਿਵਾਸ ਆਗਿਆ ਤੋਂ ਰਹਿ ਰਹੇ ਹਨ, ਜੇਕਰ ਉਨ੍ਹਾਂ ਦਾ ਦੇਸ਼ 'ਚ ਰਹਿਣ ਵਾਲਾ ਕੋਈ ਨੇੜ੍ਹੇ ਦਾ ਰਿਸ਼ਤੇਦਾਰ, ਜੋ ਕਿ ਇਟਾਲੀਅਨ ਨਾਗਰਿਕਤਾ ਪ੍ਰਾਪਤ ਕਰ ਇਟਾਲੀਅਨ ਨਾਗਰਿਕ ਬਣ ਚੁੱਕਾ ਹੋਵੇ, ਤਾਂ ਕੀ ਉਸ ਰਿਸ਼ਤੇਦਾਰ ਦੇ ਅਧਾਰ 'ਤੇ ਬਿਨਾਂ ਦਸਤਾਵੇਜ਼ਾਂ ਦੇ ਰਹਿਣ ਵਾਲਾ ਵਿਦੇਸ਼ੀ ਨਾਗਰਿਕ ਨਿਵਾਸ ਆਗਿਆ ਪ੍ਰਾਪਤ ਕਰਨ ਦੀ ਦਰਖ਼ਾਸਤ ਦੇ ਸਕਦਾ ਹੈ ਜਾਂ ਇਟਾਲੀਅਨ ਪੁਲਸ ਉਸ ਵਿਦੇਸ਼ੀ ਨਾਗਰਿਕ ਨੂੰ ਦੇਸ਼ ਨਿਕਾਲ ਦੇਣ ਦਾ ਹੁਕਮ ਸੁਣਾ ਸਕਦੀ ਹੈ? ਇਟਲੀ 'ਚ ਰਹਿਣ ਵਾਲੇ ਦੂਸਰੀ ਡਿਗਰੀ ਦੇ ਨਾਗਰਿਕਾਂ (ਜਿਹੜੇ ਵਿਦੇਸ਼ੀ ਤੋਂ ਇਟਾਲੀਅਨ ਨਾਗਰਿਕ ਬਣੇ ਹਨ) ਦੇ ਰਿਸ਼ਤੇਦਾਰ ਜੋ ਉਨ੍ਹਾਂ ਦੇ ਨਾਲ ਰਹਿੰਦੇ ਹਨ ਅਤੇ ਨਿਵਾਸ ਆਗਿਆ ਤੋਂ ਬਿਨਾ ਹਨ, ਨੂੰ ਇਟਾਲੀਅਨ ਪੁਲਸ ਦੁਆਰਾ ਦੇਸ਼ 'ਚੋਂ ਬਾਹਰ ਜਾਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਸਗੋਂ ਉਹ ਪਰਿਵਾਰਕ ਅਧਾਰ ਉੱਤੇ ਨਿਵਾਸ ਆਗਿਆ ਦੀ ਮੰਗ ਕਰਨ ਦਾ ਅਧਿਕਾਰ ਰੱਖਦੇ ਹਨ।
ਲੈਜਿਸਲੇਟਿਵ ਡੀਕਰੀ ਨੰ: 286/98 ਦੇ ਇਮੀਗ੍ਰੇਸ਼ਨ ਸਬੰਧੀ ਬਣਾਏ ਕਾਨੂੰਨ ਅਨੁਸਾਰ, ਜਿਹੜੇ ਵਿਦੇਸ਼ੀ ਨਿਵਾਸ ਆਗਿਆ ਧਾਰਕ ਨਹੀਂ ਹਨ ਅਤੇ ਉਹ ਆਪਣੇ ਦੂਜੀ ਡਿਗਰੀ ਦੇ ਨਾਗਰਿਕ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ, ਤਾਂ ਇਟਾਲੀਅਨ ਪੁਲਸ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਉਸ ਨਾਗਰਿਕ ਨੂੰ ਦੇਸ਼ 'ਚੋਂ ਬਾਹਰ ਜਾਣ ਲਈ ਮਜਬੂਰ ਕਰੇ, ਬਲਕਿ ਪੁਲਸ ਨੂੰ ਉਸ ਵਿਦੇਸ਼ੀ ਨੂੰ ਪਰਿਵਾਰਕ ਨੀਤੀ ਅਧੀਨ ਨਿਵਾਸ ਆਗਿਆ ਪ੍ਰਦਾਨ ਕਰਵਾਉਣੀ ਲਾਜ਼ਮੀ ਹੈ। ਜਿਸ ਲਈ ਵਿਦੇਸ਼ੀ ਨਾਗਰਿਕ ਨੂੰ ਨਿਮਨਲਿਖਤ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ ਜਿਹਨਾਂ 'ਚ ਪਹਿਲਾਂ ਵਿਦੇਸ਼ੀ, ਇਟਲੀ 'ਚ ਰਹਿ ਰਹੇ ਦੂਜੀ ਡਿਗਰੀ ਦੇ ਨਾਗਰਿਕ (ਜੋ ਕਿ ਵਿਦੇਸ਼ੀ ਤੋਂ ਇਟਾਲੀਅਨ ਨਾਗਰਿਕ ਬਣਿਆ ਹੋਵੇ) ਦਾ ਰਿਸ਼ਤੇਦਾਰ ਹੋਣਾ ਚਾਹੀਦਾ ਹੈ। ਦੂਜਾ ਵਿਦੇਸ਼ੀ, ਆਪਣੇ ਦੂਜੀ ਡਿਗਰੀ ਦੇ ਇਟਾਲੀਅਨ ਨਾਗਰਿਕ ਦੇ ਨਾਲ ਉਸਦੇ ਅਵਾਸ ਸਥਾਨ 'ਤੇ ਹੀ ਰਹਿ ਰਿਹਾ ਹੋਵੇ, ਪੁਲਸ ਵੱਲੋਂ ਜਾਂਚ ਪੜ੍ਹਤਾਲ ਦੌਰਾਨ ਜੇਕਰ ਵਿਦੇਸ਼ੀ ਉਸ ਜਗ੍ਹਾ ਤੋਂ ਗੈਰ ਹਾਜ਼ਰ ਪਾਇਆ ਜਾਂਦਾ ਹੈ, ਤਾਂ ਪੁਲਸ ਵਿਦੇਸ਼ੀ ਦੀ ਨਿਵਾਸ ਆਗਿਆ ਦੀ ਮੰਗ ਨੂੰ ਰੱਦ ਕਰ ਸਕਦੀ ਹੈ।
ਜੇਕਰ ਇਟਲੀ 'ਚ ਰਹਿ ਰਿਹਾ ਵਿਦੇਸ਼ੀ ਜਿਹੜਾ ਆਪਣੇ ਦੂਜੀ ਡਿਗਰੀ ਦੇ ਨਾਗਰਿਕ ਰਿਸ਼ਤੇਦਾਰ ਦੇ ਅਧਾਰ 'ਤੇ ਨਾਗਰਿਕਤਾ ਦੀ ਮੰਗ ਕਰ ਰਿਹਾ ਹੈ, ਜੇ ਉਹ ਪੁਲਿਸ ਦੀ ਜਾਂਚ ਪੜ੍ਹਤਾਲ ਦੌਰਾਨ ਕਿਸੇ ਕੇਸ 'ਚ ਦੋਸ਼ੀ ਪਾਇਆ ਜਾਂਦਾ ਹੈ, ਜਿਸ ਨਾਲ ਕਿ ਦੇਸ਼ ਅਤੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਕੋਈ ਖਤਰਾ ਹੋਵੇ ਤਾਂ ਤੁਰੰਤ ਹੀ ਉਸਦੀ ਮੰਗ ਨੂੰ ਰੱਦ ਕਰ ਕੇ ਉਸ ਵਿਰੁੱਧ ਕਾਰਵਾਈ ਵੀ ਕੀਤੀ ਜਾ ਸਕਦੀ ਹੈ, ਜੇ ਅਜਿਹਾ ਨਹੀਂ ਹੈ ਤਾਂ ਪਹਿਲਾਂ ਦੱਸੀਆਂ ਦੋ ਸ਼ਰਤਾਂ ਲਾਗੂ ਰਹਿਣਗੀਆਂ। ਗੈਰ-ਕਾਨੂੰਨੀ ਵਿਦੇਸ਼ੀ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖ ਨਿਵਾਸ ਆਗਿਆ ਦੀ ਮੰਗ ਕਰ ਸਕਦਾ ਹੈ ਜਿਵੇ:-ਪਰਿਵਾਰਕ ਅਧਾਰ 'ਤੇ ਨਿਵਾਸ ਆਗਿਆ ਦੀ ਮੰਗ ਕਰਨ ਲਈ, ਵਿਦੇਸ਼ੀ ਨੂੰ, ਜਿਹੜੇ ਦਸਤਾਵੇਜ਼ ਇਟਾਲੀਅਨ ਨਾਗਰਿਕ ਨਾਲ ਵਿਦੇਸ਼ੀ ਨਾਗਰਿਕ ਦੇ ਰਿਸ਼ਤੇ ਨੂੰ ਨਿਰਧਾਰਤ ਕਰਦੇ ਹੋਣ ਨਾਲ ਖੁਦ ਕਸਤੂਰਾ (ਇਸ ਸਬੰਧੀ ਵਿਸ਼ੇਸ਼ ਅਧਿਕਾਰਕ ਪੁਲਿਸ ਸਟੇਸ਼ਨ) 'ਚ ਹਾਜ਼ਰ ਹੋਣਾ ਪਵੇਗਾ। ਧਿਆਨਦੇਣਯੋਗ ਹੈ ਕਿ ਇਸ ਕਾਨੂੰਨ ਸੰਬੰਧੀ ਨਿਵਾਸ ਆਗਿਆ ਪ੍ਰਾਪਤ ਕਰਨ ਦਾ ਇਛੁੱਕ ਬਿਨੇਕਾਰ ਨਿਵਾਸ ਆਗਿਆ ਪ੍ਰਾਪਤ ਕਰਨ ਲਈ ਭਰੀ ਜਾਣ ਵਾਲੀ ਆਮ ਕਿੱਟ ਦੁਆਰਾ ਦਰਖ਼ਾਸਤ ਨਹੀਂ ਦੇ ਸਕਦਾ, ਕਿਉਂਕਿ ਅਜਿਹੇ ਕੇਸਾਂ 'ਚ ਪੁਲਸ ਖੁਦ ਬਿਨੇਕਾਰ ਅਤੇ ਉਸਦੇ ਪਰਿਵਾਰ ਸਬੰਧੀ ਪੂਰੀ ਜਾਂਚ ਪੜ੍ਹਤਾਲ ਕਰਨ ਤੋਂ ਬਾਅਦ ਹੀ ਇਸਦਾ ਫੈਸਲਾ ਕਰਦੀ ਹੈ।
ਉਪਰੋਕਤ ਪਰਿਵਾਰਕ ਕੇਸ 'ਚ ਮਿਲਣ ਵਾਲੀ ਨਿਵਾਸ ਆਗਿਆ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ੀ ਨੂੰ ਦੂਸਰੇ ਕਾਨੂੰਨੀ ਤੌਰ 'ਤੇ ਰਹਿਣ ਵਾਲੇ ਨਾਗਰਿਕਾਂ ਦੀ ਤਰ੍ਹਾਂ ਸਿਹਤ ਸਹੂਲਤਾਂ ਅਤੇ ਕਾਨੂੰਨੀ ਤੌਰ 'ਤੇ ਕੰਮ ਕਰਨ ਦੇ ਅਧਿਕਾਰ ਪ੍ਰਾਪਤ ਹੋ ਜਾਂਦੇ ਹਨ।